ਹਾਦਸੇ ’ਚ ਪਰਵਾਸੀ ਮਜ਼ਦੂਰ ਦੀ ਮੌਤ
ਪੱਤਰ ਪ੍ਰੇਰਕ ਸ਼ਾਹਕੋਟ, 10 ਜੁਲਾਈ ਦਾਣਾ ਮੰਡੀ ਵਿਚ ਵਾਪਰੇ ਹਾਦਸੇ ਵਿੱਚ ਇਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਪਰਵਾਸੀ ਮਜ਼ਦੂਰ ਸੁਭਾ ਨੰਦ ਮੰਡਲ (40) ਦਾਣਾ ਮੰਡੀ ਸ਼ਾਹਕੋਟ ’ਚ ਮਜ਼ਦੂਰੀ ਦਾ ਕੰਮ ਕਰਦਾ ਸੀ। ਮੰਡੀ ਵਿਚ ਖੜ੍ਹੀ ਇੱਕ ਟਰਾਲੀ...
Advertisement
ਪੱਤਰ ਪ੍ਰੇਰਕ
ਸ਼ਾਹਕੋਟ, 10 ਜੁਲਾਈ
Advertisement
ਦਾਣਾ ਮੰਡੀ ਵਿਚ ਵਾਪਰੇ ਹਾਦਸੇ ਵਿੱਚ ਇਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਪਰਵਾਸੀ ਮਜ਼ਦੂਰ ਸੁਭਾ ਨੰਦ ਮੰਡਲ (40) ਦਾਣਾ ਮੰਡੀ ਸ਼ਾਹਕੋਟ ’ਚ ਮਜ਼ਦੂਰੀ ਦਾ ਕੰਮ ਕਰਦਾ ਸੀ। ਮੰਡੀ ਵਿਚ ਖੜ੍ਹੀ ਇੱਕ ਟਰਾਲੀ ਦੇ ਪਿਛੋਂ ਲੰਘਦੇ ਸਮੇਂ ਉਹ ਇਕ ਬੈਕ ਹੋ ਰਹੀ ਟਰਾਲੀ ਦੇ ਵਿਚਾਲੇ ਫਸਣ ਕਾਰਨ ਮੌਕੇ ’ਤੇ ਹੀ ਦਮ ਤੋੜ ਗਿਆ। ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਸ਼ਿਵ ਨੰਦਨ ਕੁਮਾਰ ਦੇ ਬਿਆਨਾਂ ਦੇ ਅਧਾਰ ’ਤੇ 174 ਦੀ ਕਾਰਵਾਈ ਕਰਦਿਆ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸ਼ਾਂ ਨੂੰ ਸੌਂਪ ਦਿੱਤੀ।
Advertisement
×