ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਪਰਵਾਸੀ ਮਜ਼ਦੂਰਾਂ ਦੀ ਮੌਤ

ਇੱਥੇ ਹੁਸ਼ਿਆਰਪੁਰ-ਦਸੂਹਾ ਮਾਰਗ ’ਤੇ ਪੈਂਦੇ ਪਿੰਡ ਮਾਨਗੜ੍ਹ ਵਿੱਚ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਦੌਰਾਨ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੱਬਲੂ ਪੁੱਤਰ ਦੌਲਤ (39) ਵਾਸੀ ਪਿੰਡ ਮੁਹੰਮਦਾਪੁਰ ਜ਼ਿਲ੍ਹਾ ਸੀਤਾਪੁਰੀ ਉਤਰ...
Advertisement
ਇੱਥੇ ਹੁਸ਼ਿਆਰਪੁਰ-ਦਸੂਹਾ ਮਾਰਗ ’ਤੇ ਪੈਂਦੇ ਪਿੰਡ ਮਾਨਗੜ੍ਹ ਵਿੱਚ ਅੱਜ ਸਵੇਰੇ ਵਾਪਰੇ ਸੜਕ ਹਾਦਸੇ ਦੌਰਾਨ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੱਬਲੂ ਪੁੱਤਰ ਦੌਲਤ (39) ਵਾਸੀ ਪਿੰਡ ਮੁਹੰਮਦਾਪੁਰ ਜ਼ਿਲ੍ਹਾ ਸੀਤਾਪੁਰੀ ਉਤਰ ਪ੍ਰਦੇਸ਼ ਅਤੇ ਰਾਮਪ੍ਰਸਾਦ ਉਰਫ ਕੱਲੂ ਪੁੱਤਰ ਜਸਕਰਨ (28) ਪਿੰਡ ਮਿਸ਼ਰਾਪੁਰ ਜ਼ਿਲ੍ਹਾ ਸੀਤਾਪੁਰ ਉਤਰ ਪ੍ਰਦੇਸ਼ (ਯੂਪੀ) ਹਾਲ ਵਾਸੀ ਭਾਨਾ ਥਾਣਾ ਗੜ੍ਹਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ, ਪਿੰਡ ਭਾਨਾ ਵਿੱਚ ਕਿਸੇ ਕਿਸਾਨ ਦੀ ਮੋਟਰ ’ਤੇ ਰਹਿ ਰਹੇ ਸਨ ਅਤੇ ਕੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਸਨ। ਅੱਜ ਸਵੇਰੇ ਦੋਵੇਂ ਪਰਵਾਸੀ ਪਿੰਡ ਮਾਨਗੜ੍ਹ ਵਿੱਚ ਜਦੋਂ ਦਿਹਾੜੀ ਕਰਨ ਲਈ ਪੈਦਲ ਜਾ ਰਹੇ ਸਨ ਤਾਂ ਮਾਨਗੜ੍ਹ ਕੋਲ ਮੁੱਖ ਸੜਕ ’ਤੇ ਕੁੱਲਾਰਾਂ ਨੂੰ ਜਾਂਦੀ ਫਿਰਨੀ ’ਤੇ ਮੇਨ ਰੋਡ ’ਤੇ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ। ਇਸ ਦੌਰਾਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਥਾਨਕ ਲੋਕਾਂ ਵੱਲੋਂ ਹਸਪਤਾਲ ਲਿਜਾਇਆ ਗਿਆ। ਹਾਦਸੇ ਵਿੱਚ ਬੱਬਲੂ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਰਾਮਪ੍ਰਸਾਦ ਕੱਲੂ ਦੀ ਸਿਵਲ ਹਸਪਤਾਲ ਦਸੂਹਾ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮੌਕੇ ’ਤੇ ਪੁੱਜੀ ਗੜ੍ਹਦੀਵਾਲਾ ਪੁਲੀਸ ਨੇ ਦੋਵੇਂ ਪਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Advertisement

 

 

Advertisement