ਮਿੱਡ-ਡੇਅ ਮੀਲ: ਗ੍ਰਾਂਟ ਖਰਚਣ ਲਈ ਸਮਾਂ ਵਧਾਉਣ ਦੀ ਮੰਗ
ਪੱਤਰ ਪ੍ਰੇਰਕ ਹੁਸ਼ਿਆਰਪੁਰ, 21 ਜੂਨ ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸ਼ਰਮਾ ਅਤੇ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਅੱਜ ਇੱਥੇ ਜਾਰੀ ਇਕ ਬਿਆਨ ’ਚ ਕਿਹਾ ਕਿ ਵਿਭਾਗ ਵੱਲੋਂ ਹੁਣ ਸਕੂਲਾਂ ਨੂੰ ਮਿੱਡ-ਡੇਅ ਮੀਲ ਤਹਿਤ ਰਸੋਈ ਲਈ ਭਾਂਡੇ ਖ਼ਰੀਦਣ...
Advertisement
ਪੱਤਰ ਪ੍ਰੇਰਕ
ਹੁਸ਼ਿਆਰਪੁਰ, 21 ਜੂਨ
Advertisement
ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸ਼ਰਮਾ ਅਤੇ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਅੱਜ ਇੱਥੇ ਜਾਰੀ ਇਕ ਬਿਆਨ ’ਚ ਕਿਹਾ ਕਿ ਵਿਭਾਗ ਵੱਲੋਂ ਹੁਣ ਸਕੂਲਾਂ ਨੂੰ ਮਿੱਡ-ਡੇਅ ਮੀਲ ਤਹਿਤ ਰਸੋਈ ਲਈ ਭਾਂਡੇ ਖ਼ਰੀਦਣ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਅਤੇ ਇਹ ਗ੍ਰਾਂਟ ਵੀ ਵਰਤਣ ਲਈ ਸਿਰਫ਼ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ। ਜਦੋਂਕਿ ਹਦਾਇਤਾਂ ਤਹਿਤ ਗਰਾਂਟ ਖਰਚਣ ਲਈ ਪਹਿਲਾਂ ਕੁੱਝ ਦੁਕਾਨਾਂ ਤੋਂ ਕੁਟੇਸ਼ਨ ਲੈਣੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਕੁਟੇਸ਼ਨ ਦਾ ਮਿਲਾਨ ਕਰਕੇ ਵਧੀਆ ਕੁਆਲਿਟੀ ਅਤੇ ਘੱਟ ਰੇਟ ਵਾਲਾ ਸਮਾਨ ਹੀ ਖਰੀਦਣਾ ਹੁੰਦਾ ਹੈ। ਸਕੂਲਾਂ ਨੂੰ ਇਹ ਗਰਾਂਟ 23 ਜੂਨ ਤੱਕ ਖਰਚਣ ਲਈ ਕਿਹਾ ਗਿਆ ਹੈ। ਯੂਨੀਅਨ ਆਗੂਆਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਭਾਂਡਿਆਂ ਦੀ ਗ੍ਰਾਂਟ ਖਰਚਣ ਦੀ ਸਮਾਂ ਸੀਮਾ ਨੂੰ ਵਧਾਇਆ ਜਾਵੇ।
Advertisement
×