ਹੜ੍ਹ ਪ੍ਰਭਾਵਿਤ 28 ਥਾਵਾਂ ’ਤੇ ਲੱਗੇ ਮੈਡੀਕਲ ਕੈਂਪ
ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਬਿਮਾਰੀਆਂ ਦੇ ਖ਼ਤਰੇ ਦੇ ਮੱਦੇਨਜ਼ਰ ਮੈਡੀਕਲ ਕੈਂਪ ਲਗਾਉਣ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਚੱਲਦਿਆਂ ਡਾਕਟਰਾਂ ਦੀਆਂ ਟੀਮਾਂ ਕਿਸ਼ਤੀਆਂ, ਟਰੈਕਟਰਾਂ ਅਤੇ ਹੋਰ ਸਾਧਨਾਂ ਨਾਲ ਰਾਹੀਂ ਲੋਕਾਂ ਤਕ ਪੁੱਜੀਆਂ। ਇਨ੍ਹਾਂ ਟੀਮਾਂ...
Advertisement
ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਬਿਮਾਰੀਆਂ ਦੇ ਖ਼ਤਰੇ ਦੇ ਮੱਦੇਨਜ਼ਰ ਮੈਡੀਕਲ ਕੈਂਪ ਲਗਾਉਣ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਚੱਲਦਿਆਂ ਡਾਕਟਰਾਂ ਦੀਆਂ ਟੀਮਾਂ ਕਿਸ਼ਤੀਆਂ, ਟਰੈਕਟਰਾਂ ਅਤੇ ਹੋਰ ਸਾਧਨਾਂ ਨਾਲ ਰਾਹੀਂ ਲੋਕਾਂ ਤਕ ਪੁੱਜੀਆਂ। ਇਨ੍ਹਾਂ ਟੀਮਾਂ ਵਿੱਚ ਸਿਹਤ ਵਿਭਾਗ, ਗਾਇਕ ਜਸਬੀਰ ਜੱਸੀ, ਏਮਜ਼ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਸਹਿਯੋਗ ਦਿੱਤਾ। ਸਿਹਤ ਵਿਭਾਗ ਵੱਲੋਂ ਅਜਨਾਲਾ ਅਤੇ ਰਮਦਾਸ ਵਿੱਚ 22 ਸਥਾਨਾਂ ’ਤੇ ਅਤੇ ਗ਼ੈਰ-ਸਰਕਾਰੀ ਜਥੇਬੰਦੀਆਂ ਵੱਲੋਂ ਛੇ ਸਥਾਨਾਂ ਉੱਤੇ ਮੈਡੀਕਲ ਕੈਂਪ ਲਗਾਏ ਗਏ। ਗਾਇਕ ਜਸਬੀਰ ਜੱਸੀ ਵੱਲੋਂ ਆਪਣੇ ਯਤਨਾਂ ਨਾਲ 22 ਮਾਹਿਰ ਡਾਕਟਰ ਨੂੰ ਵਿਸ਼ੇਸ਼ ਸੱਦੇ ਉੱਤੇ ਬੁਲਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਤਲਵੰਡੀ ਰਾਏ ਦਾਦੂ ਦੇ ਅੱਠ ਸਾਲਾ ਅਭਿਜੋਤ ਸਿੰਘ ਨੂੰ ਗੁਰਦਿਆਂ ਦੀ ਸਮੱਸਿਆ ਦਾ ਪਤਾ ਲੱਗਾ ਸੀ। ਉਸ ਨੂੰ ਸਿਹਤ ਵਿਭਾਗ ਨੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।
Advertisement
Advertisement
×