ਢੱਠੇ ਰੈਣ ਬਸੇਰਿਆਂ ਲਈ ਮਾਮੂਲੀ ਮੁਆਵਜ਼ਾ ਮਜ਼ਦੂਰਾਂ ਨਾਲ ਮਜ਼ਾਕ: ਦਾਹੀਆ
ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਬੁਲਾਰੇ ਡਾ ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ਹੜ੍ਹਾਂ ਅਤੇ ਬਾਰਸ਼ਾਂ ਕਾਰਨ ਗਰੀਬ ਵਰਗ ਦੇ ਰੈਣ ਬਸੇਰੇ ਵੀ ਤਹਿਸ ਨਹਿਸ ਹੋਏ ਹਨ ਪਰ ਪੰਜਾਬ ਸਰਕਾਰ ਨੇ ਇਨ੍ਹਾਂ ਪੀੜਤ ਲਈ ਮਾਮੂਲੀ ਮੁਆਵਜ਼ਾ ਐਲਾਨ ਕੇ ਮਜ਼ਦੂਰ ਵਰਗ...
Advertisement
ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਬੁਲਾਰੇ ਡਾ ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ਹੜ੍ਹਾਂ ਅਤੇ ਬਾਰਸ਼ਾਂ ਕਾਰਨ ਗਰੀਬ ਵਰਗ ਦੇ ਰੈਣ ਬਸੇਰੇ ਵੀ ਤਹਿਸ ਨਹਿਸ ਹੋਏ ਹਨ ਪਰ ਪੰਜਾਬ ਸਰਕਾਰ ਨੇ ਇਨ੍ਹਾਂ ਪੀੜਤ ਲਈ ਮਾਮੂਲੀ ਮੁਆਵਜ਼ਾ ਐਲਾਨ ਕੇ ਮਜ਼ਦੂਰ ਵਰਗ ਨਾਲ ਕੋਝਾ ਮਜ਼ਾਕ ਕੀਤਾ ਹੈ। ਦਾਹੀਆ ਨੇ ਕਿਹਾ ਕਿ ਉਨ੍ਹਾਂ ਨੇ ਤਹਿਸੀਲ ਸ਼ਾਹਕੋਟ ਅਤੇ ਨਕੋਦਰ ਦੇ ਅਨੇਕਾਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਦੇਖਿਆ ਕਿ ਹੜ੍ਹ ਅਤੇ ਮੀਂਹ ਨੇ ਗਰੀਬ ਲੋਕਾਂ ਦੇ ਗਾਡਰ ਤੇ ਬਾਲਿਆਂ ਵਾਲੇ ਅਨੇਕਾਂ ਮਕਾਨ ਢਹਿ ਢੇਰੀ ਕਰ ਦਿਤੇ ਹਨ। ਕਈਆਂ ਘਰਾਂ ਦੀਆਂ ਛੱਤਾਂ ਡਿੱਗ ਪਈਆਂ, ਮਕਾਨਾਂ ਦੇ ਚੋਣ ਨਾਲ ਉਨ੍ਹਾਂ ਦਾ ਘਰੇਲੂ ਸਮਾਨ ਬਰਬਾਦ ਹੋ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬਾਂ ਨੂੰ ਮਕਾਨਾਂ ਦੀ ਉਸਾਰੀ ਅਤੇ ਛੱਤਾਂ ਬਦਲਣ ਲਈ ਜਲਦ ਸਰਵਾ ਕਰਵਾ ਕੇ ਪੀੜਤਾਂ ਨੂੰ 15-15 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਉਨ੍ਹਾਂ ਨੂੰ ਫੌਰੀ ਰਾਹਤ ਪਹੁੰਚਾਏ।
Advertisement
Advertisement
×