ਗੁਰਦੁਆਰੇ ਦੀਆਂ ਟੂਟੀਆਂ ਚੋਰੀ ਕਰਨ ਵਾਲਾ ਕਾਬੂ
ਪੱਤਰ ਪ੍ਰੇਰਕ ਕਪੂਰਥਲਾ, 14 ਜੁਲਾਈ ਗੁਰਦੁਆਰਾ ਸਾਹਿਬ ਦੀਆਂ ਟੂਟੀਆਂ ਚੋਰੀ ਕਰਨ ਦੇ ਮਾਮਲੇ ’ਚ ਸਦਰ ਕਪੂਰਥਲਾ ਨੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਵਾਸੀ ਭਾਣੋ ਲੰਗਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 9 ਜੁਲਾਈ...
ਪੱਤਰ ਪ੍ਰੇਰਕ
ਕਪੂਰਥਲਾ, 14 ਜੁਲਾਈ
ਗੁਰਦੁਆਰਾ ਸਾਹਿਬ ਦੀਆਂ ਟੂਟੀਆਂ ਚੋਰੀ ਕਰਨ ਦੇ ਮਾਮਲੇ ’ਚ ਸਦਰ ਕਪੂਰਥਲਾ ਨੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਵਾਸੀ ਭਾਣੋ ਲੰਗਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 9 ਜੁਲਾਈ ਨੂੰ ਉਹ ਗੁਰਦੁਆਰਾ ਸਾਹਿਬ ਰੋਜ਼ਾਨਾ ਦੀ ਤਰ੍ਹਾਂ ਗੇੜਾ ਮਾਰਨ ਆਇਆ ਸੀ ਜਦੋਂ ਉਹ ਗੇਟ ਪਾਸ ਪੁੱਜੇ ਤਾਂ ਇੱਕ ਮੋਨਾ ਨੌਜਵਾਨ ਕੰਧ ਟੱਪ ਕੇ ਭੱਜਣ ਲੱਗਾ, ਜਿਸ ਨੇ ਟੂਟੀਆਂ ਚੋਰੀ ਕੀਤੀਆਂ ਹੋਈਆਂ ਸਨ। ਉਸ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ। ਜਿਸ ਸਬੰਧ ’ਚ ਪੁਲੀਸ ਨੇ ਸੰਦੀਪ ਸਿੰਘ ਵਾਸੀ ਉੱਗੀ ਖਿਲਾਫ਼ ਕੇਸ ਦਰਜ ਕੀਤਾ ਹੈ।