ਚੇਅਰਮੈਨ ਬਣਨ ’ਤੇ ਮੱਖਣ ਲਾਲ ਦਾ ਸਨਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੰਡਿਆਲਾ ਮੰਜਕੀ ਦੇ ਸਾਬਕਾ ਸਰਪੰਚ ਤੇ ਇਤਿਹਾਸਕ ਦੇਹੁਰਾ ਬਾਬਾ ਸੈਣ ਭਗਤ ਪ੍ਰਤਾਬਪੁਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੱਖਣ ਲਾਲ ਪੱਲ੍ਹਣ ਨੂੰ ਸੈਣ ਸਮਾਜ ਵੈੱਲਫੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ ਸ਼ੁਕਰਾਨਾ ਸਮਾਗਮ ਕਰਵਾਇਆ...
Advertisement
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੰਡਿਆਲਾ ਮੰਜਕੀ ਦੇ ਸਾਬਕਾ ਸਰਪੰਚ ਤੇ ਇਤਿਹਾਸਕ ਦੇਹੁਰਾ ਬਾਬਾ ਸੈਣ ਭਗਤ ਪ੍ਰਤਾਬਪੁਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੱਖਣ ਲਾਲ ਪੱਲ੍ਹਣ ਨੂੰ ਸੈਣ ਸਮਾਜ ਵੈੱਲਫੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਵਿੱਚ ਚੇਅਰਮੈਨ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਮੰਗਲ ਸਿੰਘ ਬਾਸੀ, ਵਿਧਾਨ ਸਭਾ ਹਲਕਾ ਜਲੰਧਰ ਕੈਂਟ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਆਦਿ ਨੇ ਸ੍ਰੀ ਪੱਲ੍ਹਣ ਨੂੰ ਵਧਾਈ ਦਿੱਤੀ। ਇਸ ਮੌਕੇ ਸੀਨੀਅਰ ‘ਆਪ’ ਆਗੂ ਮੇਲਾ ਸਿੰਘ ਰੁੜਕਾ, ਬਲਾਕ ਪ੍ਰਧਾਨ ਕਮਲਜੀਤ ਸਿੰਘ ਗਿੱਲ, ਪਵਨ ਕੁਮਾਰ ਮੈਹਨ, ਜਪੁਜੀਤ ਸਿੰਘ ਜੌਹਲ, ਪੱਤਰਕਾਰ ਸੁਰਜੀਤ ਸਿੰਘ ਪੱਲ੍ਹਣ ਅਤੇ ਸੈਣ ਸਮਾਜ ਦੇ ਪਤਵੰਤੇ ਹਾਜ਼ਰ ਸਨ।
Advertisement
Advertisement
×