ਪਟਕੇ ਦੀ ਕੁਸ਼ਤੀ ਮਹਿੰਦਰ ਗਾਇਕਵਾੜ ਨੇ ਜਿੱਤੀ
ਇਥੇ ਗੁੱਗਾ ਜਾਹਰ ਪੀਰ ਕਮੇਟੀ ਪੱਦੀ ਜਗੀਰ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਨਾਮਵਾਰ ਪਹਿਲਵਾਨਾਂ ਨੇ ਹਿੱਸਾ ਲਿਆ। ਪਟਕੇ ਦੀ ਕੁਸ਼ਤੀ ਅਲਟੋ ਕਾਰ ਰਾਜਾ ਸਵਰਗਵਾਸੀ ਨਿਰੰਜਣ ਸਿੰਘ ਢੰਡਵਾੜ ਦੇ ਪਰਵਾਰ ਵਲੋਂ...
Advertisement
ਇਥੇ ਗੁੱਗਾ ਜਾਹਰ ਪੀਰ ਕਮੇਟੀ ਪੱਦੀ ਜਗੀਰ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਨਾਮਵਾਰ ਪਹਿਲਵਾਨਾਂ ਨੇ ਹਿੱਸਾ ਲਿਆ। ਪਟਕੇ ਦੀ ਕੁਸ਼ਤੀ ਅਲਟੋ ਕਾਰ ਰਾਜਾ ਸਵਰਗਵਾਸੀ ਨਿਰੰਜਣ ਸਿੰਘ ਢੰਡਵਾੜ ਦੇ ਪਰਵਾਰ ਵਲੋਂ ਦਿੱਤੀ ਗਈ, ਪਟਕੇ ਦੀ ਕੁਸ਼ਤੀ ਮਹਿੰਦਰ ਗਾਇਕਵਾੜ ਮਹਾਰਾਸ਼ਟਰ ਤੇ ਭੁਪਿੰਦਰ ਅਜਨਾਲਾ ਵਿੱਚਕਾਰ ਹੋਈ ਜਿਸ ਵਿੱਚ ਮਹਿੰਦਰ ਗਾਇਕਵਾੜ ਜੇਤੂ ਰਿਹਾ ਅਤੇ ਸਵਾ ਲੱਖ ਰੁਪਏ ਦੇ ਇਨਾਮ ਦੀ ਕੁਸ਼ਤੀ ਵਿੱਚ ਭੋਲਾ ਕਾਸ਼ਨੀ ਜੇਤੂ ਅਤੇ ਕਾਲੁ ਬਾੜੋਵਾਲ ਉਪ ਜੇਤੂ ਰਿਹਾ। ਛਿੰਝ ਮੇਲੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਆਪਣੀ ਸਮੁੱਚੀ ਟੀਮ ਨਾਲ ਪਹੁੰਚੇ।
Advertisement
Advertisement
Advertisement
×