DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਹਿਤਕ ਸਮਾਰੋਹ ਵਿੱਚ ਕਵੀਆਂ ਨੇ ਰੰਗ ਬੰਨ੍ਹਿਆ

ਬਾਲ ਕਲਾਕਾਰਾਂ ਵੱਲੋਂ ਭੰਗਡ਼ੇ, ਗਿੱਧੇ ਤੇ ਕੋਰੀਓਗ੍ਰਾਫੀ ਦੀ ਪੇਸ਼ਕਾਰੀ

  • fb
  • twitter
  • whatsapp
  • whatsapp
featured-img featured-img
ਬਾਲ ਕਲਾਕਾਰਾਂ ਦਾ ਸਨਮਾਨ ਕਰਦੇ ਹੋਏ ਪ੍ਰੋ. ਸੁਰਜੀਤ ਜੱਜ, ਬੀ ਐੱਸ ਬੱਲੀ ਤੇ ਹੋਰ।
Advertisement
ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਮਾਹਿਲਪੁਰ ਵੱਲੋਂ ਗ੍ਰਾਮ ਪੰਚਾਇਤ, ਡੀ ਐੱਸ ਐੱਸ ਵੈੱਲਫੇਅਰ ਕਲੱਬ ਚੰਦੇਲੀ ਅਤੇ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਦੇ ਸਹਿਯੋਗ ਨਾਲ ਪਿੰਡ ਚੰਦੇਲੀ ਪੁਸਤਕ ਪ੍ਰਦਰਸ਼ਨੀ, ਕਵੀ ਦਰਬਾਰ ਅਤੇ ਬਾਲ ਸੱਭਿਆਚਾਰਕ ਸਮਾਗਮ ਪ੍ਰਧਾਨ ਬਲਜਿੰਦਰ ਮਾਨ ਅਤੇ ਜਨਰਲ ਸਕੱਤਰ ਜੀਵਨ ਚੰਦੇਲੀ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਅਤੇ ਜ਼ਿਲ੍ਹਾ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੀ ਅਤੇ ਜਨਰਲ ਸਕੱਤਰ ਪ੍ਰਿੰ. ਨਵਤੇਜ ਗੜ੍ਹਦੀਵਾਲਾ ਸ਼ਾਮਲ ਹੋਏ। ਪਿੰਡ ਦੀ ਮਹਿਲਾ ਸਰਪੰਚ ਕਮਲ ਨੇ ਕਿਹਾ ਕਿ ਗ੍ਰਾਮ ਪੰਚਾਇਤ ਅਤੇ ਨੌਜਵਾਨ ਕਲੱਬ ਦਾ ਯਤਨ ਹੈ ਕਿ ਬੱਚੇ ਨਰੋਈਆਂ ਪੁਸਤਕਾਂ ਪੜ੍ਹ ਕੇ ਆਪਣੀ ਅਮੀਰ ਵਿਰਾਸਤ ਬਾਰੇ ਜਾਣੂ ਹੋਣ। ਕਵੀ ਦਰਬਾਰ ਵਿੱਚ ਲਗਪਗ ਵੀਹ ਸ਼ਾਇਰਾਂ ਨੇ ਆਪਣੀਆਂ ਕਵਿਤਾਵਾਂ ਨਾਲ ਖੂਬ ਰੰਗ ਬੰਨ੍ਹਿਆ ਜਿਨ੍ਹਾਂ ਵਿੱਚ ਗਾਇਕ ਨੀਲ ਕਮਲ, ਬਲਜੀਤ ਕੌਰ ਝੂੱਟੀ ਅਤੇ ਕੇ. ਮੀਤ ਨੇ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਚਲਾਇਆ। ਸ਼ਾਇਰਾਂ ਵਿੱਚ ਦੇਵ ਰਾਜ ਦਾਦਰ, ਹਰਮਿੰਦਰ ਸਾਹਿਲ, ਪਰਮਜੀਤ ਕਾਤਿਬ, ਪ੍ਰਿੰ. ਸਰਬਜੀਤ ਸਿੰਘ, ਪ੍ਰੀਤ ਨੀਤਪੁਰ, ਬਹਾਦਰ ਸਿੰਘ ਕਮਲ, ਸੁਖਮਨ ਸਿੰਘ, ਬਲਵਿੰਦਰ ਬਾੜੀਆ, ਹਰਭਜਨ ਸਿੰਘ ਤੇ ਰਣਜੀਤ ਪੋਸੀ ਆਦਿ ਨੇ ਭਖ਼ਦੇ ਮਸਲਿਆਂ ਬਾਰੇ ਗੱਲ ਕੀਤੀ। ਭਾਰਟਾ ਗਣੇਸ਼ਪੁਰ ਦੀ ਜੈਸਮੀਨ ਕੌਰ ਨੇ ਕਵਿਤਾ ਸੁਣਾਈ ਕੀਤੀ। ਬੱਚਿਆਂ ਨੇ ਗਰੁੱਪ ਡਾਂਸ, ਗਿੱਧਾ, ਭੰਗੜਾ ਅਤੇ ਰਚਨਾਤਮਕ ਕੋਰੀਓਗਰਾਫੀਆਂ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮਗਰੋਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਰਖਾ ਪਵਾਰ, ਅਮਰਜੀਤ ਕੌਰ, ਬਗੀਚਾ ਸਿੰਘ, ਜਸਵਿੰਦਰ ਸਿੰਘ, ਰਾਮ ਲੁਭਾਇਆ, ਜਗਦੀਸ਼ ਪਾਲ, ਅਮਰੀਕ ਸਿੰਘ ਤੇ ਸੌਰਵ ਆਦਿ ਹਾਜ਼ਰ ਸਨ।

Advertisement
Advertisement
×