ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲਾਇਨਜ਼ ਕਲੱਬ ਮੁਕੰਦਪੁਰ ਐਕਟਿਵ ਨੇ ਬੂਟੇ ਲਾਏ

ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਲਾਇਜ਼ਜ ਕਲੱਬ ਮੁਕੰਦਪੁਰ ਨੇ ਅੱਜ ਪਿੰਡ ਖਾਨਖਾਨਾ ਵਿੱਚ ਛਾਂਦਾਰ ਅਤੇ ਫਲਦਾਰ ਬੂਟੇ ਲਾਏ। ਇਹ ਕਾਰਜ ਕਲੱਬ ਦੇ ਪ੍ਰਧਾਨ ਲਾਇਨ ਸਤਪਾਲ ਮੰਡੇਰ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਕਾਰਜ ਦੀ ਆਰੰਭਤਾ ਕਰਨ ਕੈਬਨਿਟ ਮੰਤਰੀ ਦਾ ਰੈਂਕ...
ਬੂਟੇ ਲਗਾਉਣ ਮੌਕੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਤੇ ਪ੍ਰਧਾਨ ਲਾਇਨ ਸਤਪਾਲ ਮੰਡੇਰ।
Advertisement
ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਲਾਇਜ਼ਜ ਕਲੱਬ ਮੁਕੰਦਪੁਰ ਨੇ ਅੱਜ ਪਿੰਡ ਖਾਨਖਾਨਾ ਵਿੱਚ ਛਾਂਦਾਰ ਅਤੇ ਫਲਦਾਰ ਬੂਟੇ ਲਾਏ। ਇਹ ਕਾਰਜ ਕਲੱਬ ਦੇ ਪ੍ਰਧਾਨ ਲਾਇਨ ਸਤਪਾਲ ਮੰਡੇਰ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਕਾਰਜ ਦੀ ਆਰੰਭਤਾ ਕਰਨ ਕੈਬਨਿਟ ਮੰਤਰੀ ਦਾ ਰੈਂਕ ਪ੍ਰਾਪਤ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਜ਼ੋਨ ਚੇਅਰਮੈਨ ਲਾਇਨ ਐਡਵੋਕੇਟ ਕਮਲਜੀਤ ਸਿੰਘ ਨੇ ਵੀ ਕਲੱਬ ਦੀ ਸਮੁੱਚੀ ਟੀਮ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਸੋਹਣ ਲਾਲ ਢੰਡਾ, ਕਲੱਬ ਦੇ ਸਕੱਤਰ ਚਰਨਜੀਤ, ਅਸਿਸਟੈਂਟ ਗਵਰਨਰ ਡਾ. ਯਾਦਵਿੰਦਰ ਸਿੰਘ, ਫਸਟ ਲੇਡੀ ਲਾਇਨ ਸੀਮਾ ਬੱਲ, ਪ੍ਰੋਗਰਾਮ ਕੋਆਰਡੀਨੇਟਰ ਲਾਇਨ ਹਰਮਿੰਦਰ ਸਿੰਘ, ਪਿੰਡ ਖਾਨਖਾਨਾ ਦੇ ਸਰਪੰਚ ਰਵਿੰਦਰ ਸਿੰਘ, ਸਾਬਕਾ ਸਰਪੰਚ ਨਰਿੰਦਰ ਸਿੰਘ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਦੇਸ ਰਾਜ, ਅਮਨਦੀਪ ਕੌਰ ਪੰਚ ਆਦਿ ਸ਼ਾਮਲ ਸਨ। 

Advertisement
Advertisement