ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਿਸਾਨਾਂ ਦੀਆਂ ਮੰਗਾਂ ਸਬੰਧੀ ਐੱਸਡੀਐੱਮ ਨੂੰ ਮੰਗ ਪੱਤਰ

ਭਾਰਤੀ ਕਿਸਾਨ ਯੂਨੀਅਨ ਦੋਆਬਾ ਬਲਾਕ ਫਿਲੌਰ ਵਲੋਂ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਐੱਸਡੀਐੱਮ ਫਿਲੌਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਖਾਦ ਦੀ ਘਾਟ ਅਤੇ ਖਾਦ ਦੇ ਨਾਲ ਵਾਧੂ ਦਵਾਈਆਂ ਤੇ ਹੋਰ ਪਦਾਰਥ ਦਿੱਤੇ ਜਾਂਦੇ ਹਨ,...
Advertisement

ਭਾਰਤੀ ਕਿਸਾਨ ਯੂਨੀਅਨ ਦੋਆਬਾ ਬਲਾਕ ਫਿਲੌਰ ਵਲੋਂ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਐੱਸਡੀਐੱਮ ਫਿਲੌਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਖਾਦ ਦੀ ਘਾਟ ਅਤੇ ਖਾਦ ਦੇ ਨਾਲ ਵਾਧੂ ਦਵਾਈਆਂ ਤੇ ਹੋਰ ਪਦਾਰਥ ਦਿੱਤੇ ਜਾਂਦੇ ਹਨ, ਜਿਸ ਨਾਲ ਕਿਸਾਨਾਂ ’ਤੇ ਵਿੱਤੀ ਬੋਝ ਵੀ ਵੱਧਦਾ ਹੈ ਤੇ ਪ੍ਰੇਸ਼ਾਨੀ ਵੀ ਝੱਲਣੀ ਪੈਂਦੀ ਹੈ। ਆਗੂਆਂ ਨੇ ਮੰਗ ਪੱਤਰ ਜ਼ਰੀਏ ਮੰਗ ਕੀਤੀ ਕਿ ਖਾਦ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਅਤੇ ਖਾਦ ਦੇ ਨਾਲ ਪ੍ਰਾਈਵੇਟ ਦੁਕਾਨਦਾਰਾਂ ਵਲੋਂ ਦਿੱਤੀਆਂ ਜਾ ਰਹੀਆਂ ਬੇਲੋੜੀਆਂ ਵਸਤੂਆਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀ ਲੁੱਟ ਬੰਦ ਹੋ ਸਕੇ। ਆਗੂਆਂ ਨੇ ਕਿਹਾ ਕਿ ਖੇਤੀ ਧੰਦਾ ਬਹੁਤ ਗਿਰਾਵਟ ਵਿੱਚ ਜਾ ਕੇ ਕਰਜੇ ਦੇ ਬੋਝ ਹੇਠਾਂ ਦਬਿਆ ਜਾ ਰਿਹਾ ਹੈ। ਮੰਗ ਪੱਤਰ ਦੇਣ ਵੇਲੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਬੜਾ ਪਿੰਡ, ਹਰਜੀਤ ਸਿੰਘ ਢੇਸੀ, ਬਲਵਿੰਦਰ ਸਿੰਘ ਸਾਬੀ, ਇਕਬਾਲ ਸਿੰਘ ਰਸੂਲਪੁਰ, ਤਰਸੇਮ ਸਿੰਘ ਢਿੱਲੋਂ, ਹਰਦੀਪ ਸਿੰਘ ਮਨਸੂਰਪੁਰ, ਰਣਜੀਤ ਸਿੰਘ ਖੇਲਾ, ਗੁਦਾਵਰ ਸਿੰਘ, ਸੁੱਚਾ ਰਾਮ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਆਦਿ ਸਮੇਤ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ।

Advertisement
Advertisement