ਹਸਪਤਾਲ ਦੀ ਇਮਾਰਤ ’ਤੇ ਲੈਂਟਰ ਪਾਇਆ
ਇਥੇ ਮਿਆਣੀ ਰੋਡ ’ਤੇ ਸਥਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਦੀ ਉਸਰੀ ਅਧੀਨ ਤੀਸਰੀ ਮੰਜ਼ਿਲ ’ਤੇ ਲੈਂਟਰ ਪਾਇਆ ਗਿਆ, ਜਿਸ ਦੀ ਸ਼ੁਰੂਆਤ ਸਰਬਤ ਦੇ ਭਲੇ ਦੀ ਅਰਦਾਸ ਮਗਰੋਂ ਹੋਈ। ਹਸਪਤਾਲ ਟਰੱਸਟ ਦੇ ਚੇਅਰਮੈਨ ਗੁਰਦੀਪ ਸਿੰਘ ਵਾਹਿਦ, ਵਾਇਸ ਚੇਅਰਮੈਨ ਦਲਬੀਰ ਸਿੰਘ ਨਈਅਰ...
Advertisement
ਇਥੇ ਮਿਆਣੀ ਰੋਡ ’ਤੇ ਸਥਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਦੀ ਉਸਰੀ ਅਧੀਨ ਤੀਸਰੀ ਮੰਜ਼ਿਲ ’ਤੇ ਲੈਂਟਰ ਪਾਇਆ ਗਿਆ, ਜਿਸ ਦੀ ਸ਼ੁਰੂਆਤ ਸਰਬਤ ਦੇ ਭਲੇ ਦੀ ਅਰਦਾਸ ਮਗਰੋਂ ਹੋਈ। ਹਸਪਤਾਲ ਟਰੱਸਟ ਦੇ ਚੇਅਰਮੈਨ ਗੁਰਦੀਪ ਸਿੰਘ ਵਾਹਿਦ, ਵਾਇਸ ਚੇਅਰਮੈਨ ਦਲਬੀਰ ਸਿੰਘ ਨਈਅਰ ਤੇ ਖਜ਼ਾਨਚੀ ਸੁਖਵੀਰ ਸਿੰਘ ਨਈਅਰ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਵਿੱਚ ਲੋਕਾਂ ਨੂੰ ਕਿਫਾਇਤੀ ਅਤੇ ਗੁਣਵੱਤਾਪੂਰਨ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਜਗਦੀਸ਼ ਸਿੰਘ ਸੋਈ, ਬੀਬੀ ਬਲਬੀਰ ਕੌਰ, ਕਮਲਜੀਤ ਕੌਰ, ਭੁਪਿੰਦਰ ਸਿੰਘ ਸੇਠੀ, ਕੁਲਵੰਤ ਸਿੰਘ ਨਾਗਰਾ, ਸਰੂਪ ਸਿੰਘ ਵਾਲੀਆ, ਗੁਰਚਰਨ ਸਿੰਘ ਡਾਇਮੰਡ, ਸਵਰਨ ਸਿੰਘਨ ਦਿਲਬਾਗ ਸਿੰਘ ਆਲਮਪੁਰ, ਗੁਨੀਤਪਾਲ, ਵਰਿੰਦਰ ਸਿੰਘ ਆਦਿ ਮੌਜੂਦ ਸਨ।-ਪੱਤਰ ਪ੍ਰੇਰਕ
ਲੈਂਟਰ ਲੈਂਟਰ ਦੀ ਸ਼ੁਰੂਆਤ ਮੌਕੇ ਪ੍ਰਸ਼ਾਦ ਵਰਤਾਉਂਦੇ ਹੋਏ ਪ੍ਰਬੰਧਕ। -ਫੋਟੋ: ਸੰਦਲ
Advertisement
Advertisement
×