ਭਾਸ਼ਾ ਵਿਭਾਗ ਨੇ ਉਰਦੂ ਕਰੋਸ ਲਈ ਅਰਜ਼ੀਆਂ ਮੰਗੀਆਂ
ਕਪੂਰਥਲ਼ਾ: ਦਫ਼ਤਰ ਭਾਸ਼ਾ ਵਿਭਾਗ ਕਪੂਰਥਲਾ ’ਚ ਉਰਦੂ ਆਮੋਜ਼ ਸਿਖਲਾਈ ਸੈਸ਼ਨ ਜੁਲਾਈ-ਦਸੰਬਰ 2025 ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਸਬੰਧੀ 30 ਜੂਨ ਤੱਕ ਫ਼ਾਰਮ ਭਰਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਕਮਰਾ ਨੰ. 404, ਚੌਥੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ। ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਉਰਦੂ ਆਮੋਜ਼ ਦਾ ਸੈਸ਼ਨ ਦੀ ਦਾਖ਼ਲਾ ਤੇ ਪ੍ਰੀਖਿਆ ਫ਼ੀਸ ਯਕਮੁਸ਼ਤ 500 ਰੁਪਏ ਨਿਸ਼ਚਿਤ ਕੀਤੀ ਗਈ ਹੈ। ਇਸ ਕੋਰਸ ਦੀ ਮਿਆਦ 6 ਮਹੀਨੇ ਤੇ ਕਲਾਸ ਦਾ ਸਮਾਂ ਰੋਜ਼ਾਨਾ 1 ਘੰਟਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸੀ ਵੀ ਉਮਰ ਦਾ ਵਿਅਕਤੀ ਇਸ ਕੋਰਸ ’ਚ ਦਾਖ਼ਲਾ ਲੈ ਸਕਦਾ ਹੈ ਇਸ ਤੋਂ ਇਲਾਵਾ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਵੀ ਇਸ ਕੋਰਸ ’ਚ ਦਾਖ਼ਲਾ ਲੈ ਸਕਦੇ ਹਨ। ਇਹ ਸਿਖਲਾਈ ਕੋਰਸ ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ ਕਪੂਰਥਲਾ ਵਿਖੇ ਸ਼ਾਮ 5 ਵਜੇ ਤੋਂ 6 ਵਜੇ ਤੱਕ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰਸ ਦੀ ਸਮਾਪਤੀ ਉਪਰੰਤ ਪੇਪਰ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਭਾਸ਼ਾ ਵਿਭਾਗ ਵਲੋਂ ਜਾਰੀ ਸਰਟੀਫ਼ਿਕੇਟ ਵੀ ਪ੍ਰਦਾਨ ਕੀਤਾ ਜਾਂਦਾ ਹੈ। -ਪੱਤਰ ਪ੍ਰੇਰਕ