DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਮੀਣੀ ਦੇ ਵਿਦਿਆਰਥੀਆਂ ਨੇ ਬਣਾਇਆ ਈ-ਸਾਈਕਲ

ਆਰਡਰ ਮਿਲਣੇ ਸ਼ੁਰੂ; ਟੀਮ ਲੀਡਰ ਦਾ ਪਿਤਾ ਰਾਜ ਮਿਸਤਰੀ
  • fb
  • twitter
  • whatsapp
  • whatsapp
featured-img featured-img
ਵਿਦਿਆਰਥੀਆਂ ਦੀ ਟੀਮ ਨਾਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਹੋਰ।
Advertisement

ਸਕੂਲ ਆਫ ਐਮੀਨੈਂਸ ਲਮੀਣੀ ਦੇ ਅੱਠ ਵਿਦਿਆਰਥੀਆਂ ਦੀ ਟੀਮ ਨੇ ਈ-ਸਾਈਕਲ ਬਣਾਇਆ ਹੈ, ਜੋ ਬੈਟਰੀ ਨਾਲ ਚਲਦਾ ਹੈ ਤੇ ਚਾਰਜਏਬਲ ਵੀ ਹੈ। ਇਹ 25 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚਲਾਇਆ ਜਾ ਸਕਦਾ ਹੈ ਅਤੇ ਚਾਰਜਿੰਗ ਖਤਮ ਹੋ ਜਾਣ ਤੇ ਪੈਡਲ ਅਸਿਸਟੈਂਸ ਸਿਸਟਮ ਵੀ ਲਗਾਇਆ ਗਿਆ ਹੈ। ਵਿਦਿਆਰਥੀਆਂ ਨੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਅਤੇ ਲਗਾਤਾਰ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਇਸ ਪ੍ਰਾਜੈਕਟ ਨੂੰ ਚੁਣਿਆਂ ਤੇ ਨੇਪਰੇ ਚਾੜ੍ਹਿਆ। ਵਿਦਿਆਰਥੀਆਂ ਨੂੰ ਇਸ ਸਾਈਕਲ ਨੂੰ ਬਣਾਉਣ ਵਿੱਚ ਲਗਪਗ ਚਾਰ ਮਹੀਨੇ ਲੱਗੇ। ਇਸ ਵੱਡੀ ਕਾਢ ਨੂੰ ਕਰਨ ਵਾਲੇ ਟੀਮ ਲੀਡਰ ਅਰਜੁਨ ਚੌਧਰੀ, ਨਰਿੰਦਰ ਕੁਮਾਰ, ਅਕਸ਼ਿਤ ਚੌਧਰੀ, ਵਾਸੂ, ਰੋਹਿਤ ਸ਼ਰਮਾ, ਵੰਸ਼, ਜੈ ਅਤੇ ਕਨਵ ਲਮੀਣੀ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਸਨ, ਜੋ ਹੁਣ ਪਾਸ ਹੋ ਗਏ ਹਨ।

ਟੀਮ ਲੀਡਰ ਅਰਜੁਨ ਆਪਣੇ ਮਾਪਿਆਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਉਸ ਦੇ ਪਿਤਾ ਰਾਜ ਮਿਸਤਰੀ ਹਨ। ਅਰਜੁਨ ਨੇ ਆਪਣੀ ਅੱਠਵੀਂ ਜਮਾਤ ਦੀ ਪੜ੍ਹਾਈ ਦੇ ਨਾਲ-ਨਾਲ ਇਲੈਕਟ੍ਰੀਸ਼ਨ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ। ਉਸ ਨੇ ਪਠਾਨਕੋਟ ਦੇ ਲਮੀਣੀ ਸਕੂਲ ਵਿੱਚ ਗਿਆਰਵੀਂ ਅਤੇ ਬਾਰ੍ਹਵੀ ਦੀ ਪੜ੍ਹਾਈ ਵੋਕੇਸ਼ਨਲ ਇਲੈਕਟ੍ਰੀਕਲ ਵਿੱਚ ਕੀਤੀ ਹੈ। ਉਸ ਨੇ ਆਪਣੇ ਦੋਸਤਾਂ ਕੋਲੀ ਈ-ਸਾਈਕਲ ਬਣਾਉਣ ਦੀ ਪੇਸ਼ਕਸ਼ ਕੀਤੀ। ਉਸ ਦੇ ਗਾਈਡੈਂਸ ਟੀਚਰ ਲਲਿਤ ਮੋਹਨ ਨੇ ਵੀ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਗਾਈਡੈਂਸ ਟੀਚਰ ਲਲਿਤ ਮੋਹਨ ਨੇ ਦੱਸਿਆ ਕਿ 4 ਜੁਲਾਈ ਨੂੰ ਉਹ ਇੰਨ੍ਹਾਂ ਨੂੰ ਆਈਆਈਟੀ ਰੋਪੜ ਵਿੱਚ ਲੱਗੇ ‘ਬਿਜ਼ਨਸ ਬਲਾਸਟਰ ਐਕਸਪੋ-2025’ ਵਿੱਚ ਲੈ ਕੇ ਗਏ, ਜਿੱਥੇ ਟੀਮ ਨੂੰ ਟੌਪ-4 ਵਿੱਚ ਚੁਣਿਆ ਗਿਆ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਰਵੋਤਮ ਟੀਮ ਪੁਰਸਕਾਰ ਦੇ ਨਾਲ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਟੀਮ ਨੂੰ ਈ-ਸਾਈਕਲ ਬਣਾਉਣ ਦੇ ਆਰਡਰ ਕੁੱਲ 50 ਆਰਡਰ ਮਿਲ ਚੁੱਕੇ ਹਨ। ਟੀਮ ਲੀਡਰ ਅਰਜੁਨ ਨੇ ਕਿਹਾ ਕਿ ਪ੍ਰਾਪਤ ਆਰਡਰਾਂ ਨੂੰ ਪੂਰਾ ਕਰਨ ਲਈ ਇੱਕ ਛੋਟੀ ਜਿਹੀ ਵਰਕਸ਼ਾਪ ਦੀ ਲੋੜ ਹੈ ਅਤੇ ਦੂਸਰਾ ਐਲਾਨੇ ਗਏ ਫੰਡ ਵੀ ਜਲਦੀ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ।

Advertisement

ਕੈਬਨਿਟ ਮੰਤਰੀ ਕਟਾਰੂਚੱਕ ਨੇ ਦਿੱਤੀ ਵਧਾਈ

ਜ਼ਿਲ੍ਹਾ ਸਿਖਿਆ ਅਫਸਰ ਸੈਕੰਡਰੀ ਰਾਜੇਸ਼ ਕੁਮਾਰ ਤੇ ਗਾਈਡੈਂਸ ਟੀਚਰ ਲਲਿਤ ਮੋਹਨ, ਟੀਮ ਮੈਂਬਰਾਂ ਨੂੰ ਨਾਲ ਲੈ ਕੇ ਇਸ ਖੇਤਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮਿਲੇ ਤਾਂ ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਜ਼ਲਦੀ ਹੀ ਇਹ ਵਿਦਿਆਰਥੀ ਨੌਕਰੀ ਮੰਗਣ ਦੀ ਥਾਂ ਹੋਰ ਨੌਜਵਾਨਾਂ ਨੂੰ ਨੌਕਰੀ ਦੇਣ ਵਾਲੇ ਬਣਨਗੇ। ਉਨ੍ਹਾਂ ਅਧਿਕਾਰੀਆਂ ਨੂੰ ਇੰਨ੍ਹਾਂ ਨੂੰ ਵਰਕਸ਼ਾਪ ਮੁਹਈਆ ਕਰਵਾਉਣ ਲਈ ਵੀ ਕਿਹਾ।

Advertisement
×