DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸ਼ਨਕੋਟ ਨੇ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ

ਹਲਕਾ ਸ੍ਰੀਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਅੱਜ ਵੱਖ-ਵੱਖ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਕਿਹਾ ਕਿ ਉਹ ਇਤਿਹਾਸਕ ਅਤੇ ਧਾਰਮਿਕ ਹਲਕੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ। ਸ੍ਰੀ ਕਿਸ਼ਨਕੋਟ ਨੇ ਅੱਜ ਪਿੰਡ ਧੀਰਾ, ਤਾਰਾ ਚੱਕ-ਅਰਾਈਆਂ...

  • fb
  • twitter
  • whatsapp
  • whatsapp
featured-img featured-img
ਸੜਕ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ।
Advertisement

ਹਲਕਾ ਸ੍ਰੀਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਅੱਜ ਵੱਖ-ਵੱਖ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਕਿਹਾ ਕਿ ਉਹ ਇਤਿਹਾਸਕ ਅਤੇ ਧਾਰਮਿਕ ਹਲਕੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ। ਸ੍ਰੀ ਕਿਸ਼ਨਕੋਟ ਨੇ ਅੱਜ ਪਿੰਡ ਧੀਰਾ, ਤਾਰਾ ਚੱਕ-ਅਰਾਈਆਂ ਵਾਲ ਤੋਂ ਪਿੰਡ ਰਧਾਨ, ਬਟਾਲਾ-ਸ੍ਰੀ ਹਰਗੋਬਿੰਦਪੁਰ ਰੋਡ ਤੋਂ ਪਿੰਡ ਪੀਰੋਵਾਲੀ, ਬਟਾਲਾ ਸ੍ਰੀ ਹਰਗੋਬਿੰਦਪੁਰ ਰੋਡ ਤੋਂ ਪਿੰਡ ਬਰਿਆਰ, ਗੁਰਦੁਆਰਾ ਸਾਹਿਬ, ਬਟਾਲਾ-ਸ੍ਰੀ ਹਰਗੋਬਿੰਦਪੁਰ ਰੋਡ ਤੋਂ ਪਿੰਡ ਸਗਰਾਏਂ, ਬਟਾਲਾ-ਸ੍ਰੀ ਹਰਗੋਬਿੰਦਪੁਰ ਰੋਡ ਤੋਂ ਪਿੰਡ ਪ੍ਰਤਾਪਗੜ੍ਹ (ਅੱਚਲ ਸਾਹਿਬ ਰੋਡ) ਦੇ ਨੀਂਹ ਪੱਥਰ ਰੱਖੇ ਹਨ।

ਇਸ ਮੌਕੇ ਪੀ ਡਬਲਿਊ ਡੀ ਦੇ ਐੱਸ ਡੀ ਓ ਕੰਵਲਜੀਤ ਸਿੰਘ, ਸੰਗਠਨ ਇੰਚਾਰਜ ਹਰਜਿੰਦਰ ਸਿੰਘ ਜਾਹਦਪੁਰ, ਸੁਖਦੇਵ ਸਿੰਘ ਰੋਮੀ, ਸਲਾਹਕਾਰ ਪਰਮਬੀਰ ਸਿੰਘ ਰਾਣਾ, ਰਾਜੂ ਭਿੰਡਰ, ਸਰਪੰਚ ਗੁਰਦੀਪ ਸਿੰਘ ਪੰਜਗਰਾਈਆਂ, ਬਲਾਕ ਪ੍ਰਧਾਨ ਹਰਜੀਤ ਸਿੰਘ ਖੋਜੇਵਾਲ, ਗੁਰਜੀਤ ਸਿੰਘ ਡੇਅਰੀਵਾਲੇ, ਸਰਪੰਚ ਜਗਜੀਵਨ ਸਿੰਘ ਅਰਾਈਆਂ ਵਾਲ, ਹਰਜੀਤ ਸਿੰਘ, ਸਰਪੰਚ ਝਿਰਮਲ ਸਿੰਘ ਪ੍ਰਤਾਪਗੜ੍ਹ, ਸਰਪੰਚ ਸੁਲੱਖਣ ਸਿੰਘ ਬਹਾਦਰ ਹੁਸੈਨ, ਸਰਪੰਚ ਕਰਮਜੀਤ ਸਿੰਘ, ਸਾਬਕਾ ਇੰਸਪੈਕਟਰ ਦਲਜੀਤ ਸਿੰਘ ਬਹਾਦਰ ਹੁਸੈਨ ਮੌਜੂਦ ਸਨ।

Advertisement

Advertisement
Advertisement
×