DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਛਿੰਝ ਮੇਲੇ ’ਚ ਵੱਡੀ ਰੁਮਾਲੀ ਦੀ ਕੁਸ਼ਤੀ ਕਿੰਨੂ ਸੇਖਾ ਨੇ ਜਿੱਤੀ

ਗੜ੍ਹਦੀਵਾਲਾ ਨੇੜਲੇ ਪਿੰਡ ਬਾਹਗਾ ਵਿੱਚ ਗੁੱਗਾ ਜਾਹਰ ਪੀਰ ਤੇ ਪ੍ਰੋਫੈਸਰ ਨਿਰਮਲ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ ਛਿੰਝ ਮੇਲੇ ’ਚ ਵੱਡੀ ਰੁਮਾਲੀ ਦੀ ਕੁਸ਼ਤੀ ਕਿੰਨੂ ਸ਼ੇਖਾਂ ਨੇ ਜਿੱਤ ਲਈ। ਛਿੰਝ ਮੇਲੇ ’ਚ 100 ਦੇ ਕਰੀਬ ਪਹਿਲਵਾਨਾਂ ਨੇ ਅਖਾੜੇ ਅੰਦਰ ਆਪਣੀ...

  • fb
  • twitter
  • whatsapp
  • whatsapp
featured-img featured-img
ਜੇਤੂ ਪਹਿਲਵਾਨਾਂ ਨੂੰ ਇਨਾਮ ਵੰਡਦੇ ਹੋਏ ਪ੍ਰਬੰਧਕ।
Advertisement

ਗੜ੍ਹਦੀਵਾਲਾ ਨੇੜਲੇ ਪਿੰਡ ਬਾਹਗਾ ਵਿੱਚ ਗੁੱਗਾ ਜਾਹਰ ਪੀਰ ਤੇ ਪ੍ਰੋਫੈਸਰ ਨਿਰਮਲ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ ਛਿੰਝ ਮੇਲੇ ’ਚ ਵੱਡੀ ਰੁਮਾਲੀ ਦੀ ਕੁਸ਼ਤੀ ਕਿੰਨੂ ਸ਼ੇਖਾਂ ਨੇ ਜਿੱਤ ਲਈ। ਛਿੰਝ ਮੇਲੇ ’ਚ 100 ਦੇ ਕਰੀਬ ਪਹਿਲਵਾਨਾਂ ਨੇ ਅਖਾੜੇ ਅੰਦਰ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ। ਛਿੰਝ ਮੇਲੇ ਵਿੱਚ ਵੱਡੀ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਕਿੰਨੂੰ ਸ਼ੇਖਾ ਨੇ ਜਿੱਤ ਕੇ 25 ਹਜ਼ਾਰ ਰੁਪਏ ਤੇ ਗੁਰਜ ’ਤੇ ਕਬਜ਼ਾ ਕੀਤਾ। ਪਹਿਲਵਾਨ ਕਾਲੀ ਅਰਗੋਵਾਲ ਨੇ ਦੂਸਰਾ ਸਥਾਨ ਹਾਸਲ ਕਰ ਕੇ 17 ਹਜ਼ਾਰ ਰੁਪਏ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਛੋਟੀ ਰੁਮਾਲੀ ਵਿੱਚ ਜੈਬਾ ਅਤੇ ਮੌਂਟੀ ਪਹਿਲਵਾਨ ਵਿਚਕਾਰ ਮੁਕਾਬਲਾ ਹੋਇਆ ਜਿਸ ਵਿੱਚੋਂ ਜੈਬਾ ਨੇ ਪਹਿਲਾ ਅਤੇ ਮੌਂਟੀ ਪਹਿਲਵਾਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦੋਵਾਂ ਪਹਿਲਵਾਨਾ ਨੂੰ 15-15 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ। ਸਟੇਜ ਸਕੱਤਰ ਦੀ ਸੇਵਾ ਮਾਸਟਰ ਗੋਬਿੰਦ ਸਿੰਘ ਨੇ ਨਿਭਾਈ। ਅਖੀਰ ਵਿੱਚ ਡਾ. ਸੁਖਵਿੰਦਰ ਸਿੰਘ ਬਾਹਗਾ ਅਤੇ ਸਮੂਹ ਪਰਿਵਾਰ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰੂ ਆਸਰਾ ਸੇਵਾ ਘਰ ਬਾਹਗਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ, ਸਰਪੰਚ ਜਸਵੰਤ ਸਿੰਘ ਸੋਢੀ, ਸਾਬਕਾ ਸਰਪੰਚ ਚੈਂਚਲ ਸਿੰਘ, ਗੁਰਦੇਵ ਸਿੰਘ ਪੰਚ, ਦਿਲਬਾਗ ਸਿੰਘ ਪੰਚ, ਅਵਤਾਰ ਸਿੰਘ ਤਾਰੀ ਸਰਪੰਚ ਗਾਲੋਵਾਲ, ਤਲਵਿੰਦਰ ਸਿੰਘ ਲੰਬੜਦਾਰ, ਰੇਸ਼ਮ ਸਿੰਘ, ਮੋਹਣ ਸਿੰਘ, ਮਾਸਟਰ ਗੁਰਵਿੰਦਰ ਸਿੰਘ, ਇਕਬਾਲ ਸਿੰਘ, ਤਰਲੋਚਨ ਸਿੰਘ, ਡਾ. ਹਰਜਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਗੁਲਜਾਰ ਸਿੰਘ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਬੱਬੂ, ਬਾਵਾ ਸਿੰਘ ਤੇ ਅਵਤਾਰ ਸਿੰਘ ਹਾਜ਼ਰ ਸਨ।

Advertisement

 

Advertisement

Advertisement
×