ਖਲਵਾੜਾ ਦਾ ਖੇਡ ਸਟੇਡੀਅਮ ਲੋਕਾਂ ਨੂੰ ਸਮਰਪਿਤ
ਪਿੰਡ ਖਲਵਾੜਾ ਵਿਖੇ ਨਵੇਂ ਉਸਾਰੇ ਗਏ ਖੇਡ ਸਟੇਡੀਅਮ ਦਾ ਲੋਕ ਅਰਪਣ ਅੱਜ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਤੇ ਹਲਕਾ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਦੌਰਾਨ ਡਾ. ਚੱਬੇਵਾਲ ਨੇ ਦੱਸਿਆ ਕਿ ਇਸ ਖੇਡ ਸਟੇਡੀਅਮ ਦੀ ਉਸਾਰੀ ’ਤੇ 10 ਲੱਖ ਰੁਪਏ ਖਰਚ ਹੋਏ ਹਨ। ਉਨ੍ਹਾਂ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਦੇ ਪ੍ਰਤੀ ਜਾਗਰੁਕ ਹੋਣ ਤੇ ਨਸ਼ਿਆਂ ਦਾ ਪੂਰੀ ਤਰ੍ਹਾਂ ਨਾਲ ਤਿਆਗ ਕਰਕੇ ਖੇਡਾਂ ’ਚ ਦਿਲਚਸਪੀ ਲੈਣ। ਇਸ ਮੌਕੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਸੀਨੀਅਰ ਆਗੂ ਦਲਜੀਤ ਸਿੰਘ ਰਾਜੂ, ਡਿਪਟੀ ਮੇਅਰ ਵਿੱਕੀ ਸੂਦ, ਗੁਰਦੀਪ ਸਿੰਘ ਦੀਪਾ, ਸੀਮਾ ਰਾਣਾ, ਜ਼ਿਲ੍ਹਾ ਯੂਥ ਇੰਚਾਰਜ ਰਣਜੀਤ ਸਿੰਘ ਫਤਹਿ, ਆਗਿਆਪਾਲ ਸਿੰਘ ਸਰਪੰਚ ਖਲਵਾੜਾ, ਪੁਰਸ਼ੋਤਮ ਲਾਲ ਸਰਪੰਚ ਵਾਹਦ, ਸੁਰਿੰਦਰ ਸਿੰਘ ਸਰਪੰਚ, ਰਿੰਪਲ ਕੁਮਾਰ ਸਰਪੰਚ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ, ਗੋਰਾ ਹਰਦਾਸਪੁਰ, ਵਰੁਣ ਬੰਗੜ ਸਰਪੰਚ ਚੱਕ ਹਕੀਮ, ਵਿਜੇ ਕੁਮਾਰ ਸਰਪੰਚ, ਸਰਬਜੀਤ ਕੌਰ ਸਰਪੰਚ, ਸਨੀ ਬੱਤਾ, ਮਿਤੁਲ ਸੁਧੀਰ ਆਦਿ ਹਾਜ਼ਰ ਸਨ।