DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖਾਲਸਾ ਕਾਲਜ ਦੇ ਸਕੂਲਾਂ ਦਾ ਦਸਵੀਂ ’ਚ ਸ਼ਾਨਦਾਰ ਪ੍ਰਦਰਸ਼ਨ

ਗਵਰਨਿੰਗ ਕੌਂਸਲ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ
  • fb
  • twitter
  • whatsapp
  • whatsapp
featured-img featured-img
ਵਿਦਿਆਰਥੀਆਂ ਨਾਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਤੇ ਹੋਰ।
Advertisement

ਪੱਤਰ ਪ੍ਰੇਰਕ

ਅੰਮ੍ਰਿਤਸਰ, 18 ਮਈ

Advertisement

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅਤੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਤੇ ਗਰਲਜ਼ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ। ਪ੍ਰਿੰਸੀਪਲ ਗੋਗੋਆਣੀ ਨੇ ਦੱਸਿਆ ਕਿ ਨਿਤਿਸ਼ ਕੁਮਾਰ ਨੇ 95 ਫੀਸਦ, ਦੀਦਾਰਪ੍ਰੀਤ ਸਿੰਘ ਨੇ 91 ਫੀਸਦ ਅਤੇ ਵੰਸ਼ ਸ਼ਰਮਾ ਨੇ 89 ਫੀਸਦੀ ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਨਾਗਪਾਲ ਨੇ ਦੱਸਿਆ ਕਿ ਸਕੂਲ ’ਚੋਂ ਹਰਮੀਤ ਕੌਰ ਤੇ ਜਸਪ੍ਰੀਤ ਕੌਰ ਨੇ 95.6 ਫੀਸਦ ਨਾਲ ਪਹਿਲਾ, ਹਰਮਨਜੀਤ ਕੌਰ ਨੇ (95.3 ਫੀਸਦ) ਨਾਲ ਦੂਜਾ ਅਤੇ ਹੇਮਾ ਨੇ (95 ਫੀਸਦ) ਤੀਜਾ ਸਥਾਨ ਹਾਸਲ ਕੀਤਾ ਹੈ।

ਬੁਰਜ ਸਾਹਿਬ ਸਕੂਲ ਦਾ ਨਤੀਜਾ ਸੌ ਫੀਸਦ

ਧਾਰੀਵਾਲ (ਪੱਤਰ ਪ੍ਰੇਰਕ): ਐੱਸਜੀਏਡੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਬੁਰਜ ਸਾਹਿਬ) ਧਾਰੀਵਾਲ ਦਾ ਬਾਰ੍ਹਵੀਂ ਜਮਾਤ (ਪੰਜਾਬ ਸਕੂਲ ਸਿੱਖਿਆ ਬੋਰਡ) ਦਾ ਨਤੀਜਾ ਸੌ ਫੀਸਦ ਰਿਹਾ। ਸਕੂਲ ਪ੍ਰਿੰਸੀਪਲ ਅਨੂਪ ਸਿੰਘ ਨੇ ਦੱਸਿਆ ਸਾਇੰਸ ਵਿੱਚ ਆਯੂਸ਼ ਮਹਾਜਨ ਨੇ 500 ਵਿੱਚੋਂ 451, ਹਰਸਿਮਰਤ ਕੌਰ ਨੇ 450, ਭੂਮਿਕਾ ਤੇ ਭਵਨੂਰ ਕੌਰ ਨੇ 449 ਅੰਕਾਂ ਨਾਲ ਕਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ, ਜਦਕਿ ਐਨੀ ਨੇ 444 ਅੰਕ, ਅਰਸ਼ਪ੍ਰੀਤ ਕੌਰ 442 ਅੰਕ, ਆਸ਼ਿਸ਼ ਕੁਮਾਰ ਨੇ 440 ਅੰਕ, ਪ੍ਰਭਜੋਤ ਕੌਰ ਨੇ 434 ਅੰਕ, ਪਾਰਥ ਕਾਲੀਆ ਨੇ 428 ਅੰਕ ਪ੍ਰਾਪਤ ਕੀਤੇ। ਆਰਟਸ ਗਰੁੱਪ ਵਿੱਚੋਂ ਸਾਹਿਲ ਨੇ 415 ਅੰਕ, ਮਮਤਾ 373 ਅੰਕ, ਸ਼ੁਭਮ ਕੁਮਾਰ 369 ਅੰਕ, ਦਲਜੀਤ ਕੌਰ 366 ਅੰਕ, ਪ੍ਰਭਜੋਤ ਕੌਰ 361 ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਅਨੂਪ ਸਿੰਘ ਨੇ ਵਧਾਈ ਦਿੱਤੀ।

ਭਗਤ ਪੂਰਨ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਮਾਣ ਵਧਾਇਆ

ਵਿਦਿਆਰਥੀਆਂ ਨਾਲ ਡਾ. ਇੰਦਰਜੀਤ ਕੌਰ ਤੇ ਹੋਰ। -ਫੋਟੋ: ਸੱਗੂ

ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਪਿੰਗਲਵਾੜਾ ਸੁਸਾਇਟੀ ਆਫ ਉਨਟਾਰੀਉ (ਕੈਨੇਡਾ) ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਦੀ ਦੇਖ-ਰੇਖ ਹੇਠ ਚਲਦੇ ਭਗਤ ਪੂਰਨ ਸਿੰਘ ਆਦਰਸ਼ ਸੀਨੀਆਰ ਸੈਕੰਡਰੀ ਸਕੂਲ ਮਾਨਾਂਵਾਲਾ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਿਰਨਪ੍ਰੀਤ ਕੌਰ, ਨਵਨੀਤ ਕੌਰ ਅਤੇ ਜਸਪ੍ਰੀਤ ਕੌਰ ਨੇ 94.3 ਫ਼ੀਸਦ ਅੰਕਾਂ ਨਾਲ ਪਹਿਲਾ, ਮਹਿਕਪ੍ਰੀਤ ਕੌਰ ਨੇ (94.1 ਫੀਸਦ) ਦੂਜਾ ਅਤੇ ਅਨੂਪ੍ਰੀਤ ਕੌਰ ਨੇ (94 ਫੀਸਦ) ਤੀਜਾ ਸਥਾਨ ਹਾਸਲ ਕੀਤਾ। ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਅਤੇ ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੁਸਾਇਟੀ ਨੇ ਵਧਾਈ ਦਿੱਤੀ। ਇਸ ਮੌਕੇ ਯੋਗੇਸ਼ ਸੂਰੀ, ਡਾ. ਅਮਰਜੀਤ ਸਿੰਘ ਗਿੱਲ, ਗੁਰਨਾਇਬ ਸਿੰਘ, ਤੇਜਿੰਦਰਭਾਨ ਸਿੰਘ ਬੇਦੀ, ਤਿਲਕ ਰਾਜ, ਪ੍ਰਿੰ. ਨਰੇਸ਼ ਕਾਲੀਆ, ਪ੍ਰਿੰ. ਲਖਵਿੰਦਰ ਕੌਰ ਬੁੱਟਰ ਕਲਾਂ ਸਕੂਲ ਕਾਦੀਆਂ ਆਦਿ ਹਾਜ਼ਰ ਸਨ।

ਰੇਨਬੋਅ ਸਕੂਲ ਦਾ ਸੌ ਫੀਸਦ ਪ੍ਰਦਰਸ਼ਨ

ਜਲੰਧਰ (ਪੱਤਰ ਪ੍ਰੇਰਕ): ਰੇਨਬੋਅ ਪਬਲਿਕ ਸਕੂਲ ਸਤੋਵਾਲੀ ਆਦਮਪੁਰ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ। ਪ੍ਰਿੰਸੀਪਲ ਜੋਧ ਸਿੰਘ ਡੋਗਰਾ ਨੇ ਦੱਸਿਆ ਕਿ ਅਸ਼ਨੀਤ ਕੌਰ ਨੇ 93.23 ਫ਼ੀਸਦ ਅੰਕਾਂ ਨਾਲ ਪਹਿਲਾ। ਅਵਰੀਤ ਕੌਰ ਨੇ (88 ਫ਼ੀਸਦ) ਨੇ ਦੂਸਰਾ, ਪੁਨੀਤ ਨੇ (87 ਫ਼ੀਸਦ) ਨੇ ਤੀਸਰਾ ਤੇ ਦਿਵਾਂਸ਼ਿਕਾ ਨੇ (86.3 ਫ਼ੀਸਦ) ਚੌਥਾ ਸਥਾਨ ਹਾਸਲ ਕੀਤਾ। ਸਕੂਲ ਦੇ ਚੇਅਰਮੈਨ ਅਨਿਲ ਕੁਮਾਰ ਸ਼ਰਮਾ ਤੇ ਪ੍ਰਿੰਸੀਪਲ ਨੇ ਸ਼ੁਭਕਾਮਨਾਵਾਂ ਦਿੱਤੀਆਂ।

ਨਵ ਚੇਤਨ ਸਕੂਲ ਖਾਰਾ ਦਾ ਨਤੀਜਾ ਸ਼ਾਨਦਾਰ

ਕਾਦੀਆਂ (ਨਿੱਜੀ ਪੱਤਰ ਪ੍ਰੇਰਕ): ਨਵ ਚੇਤਨ ਸਕੂਲ ਖਾਰਾ ਦਾ ਸੀਬੀਐੱਸਈ ਵੱਲੋਂ ਐਲਾਨਿਆ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਵਾਈਸ ਚੇਅਰਮੈਨ ਮਨਮੋਹਨ ਸਿੰਘ, ਮੈਨੇਜਰ ਵਰਿੰਦਰਦੀਪ ਸਿੰਘ ਬੇਦੀ, ਸੈਕਟਰੀ ਪ੍ਰਤਾਪ ਸਿੰਘ ਕਾਹਲੋਂ ਅਤੇ ਪ੍ਰਿੰਸੀਪਲ ਰਛਪਾਲ ਕੌਰ ਕਾਹਲੋਂ ਨੇ ਸਾਂਝੇ ਤੌਰ ਦੱਸਿਆ ਕਿ ਅਤੀਆ ਤੁਲ ਵਕੀਲ ਨੇ 93.5 ਫੀਸਦ ਨਾਲ ਪਹਿਲਾ ਸਥਾਨ , ਸਮਰੀਨ ਕਮਰ ਨੇ 93.4 ਫੀਸਦ ਨਾਲ ਦੂਸਰਾ, ਖੁਸ਼ਦੀਪ ਕੌਰ ਨੇ 93.1 ਫੀਸਦ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਮਹਿਕਦੀਪ ਸਿੰਘ ਨੇ 92.2 ਫੀਸਦ, ਅਵਨੀਤ ਕੌਰ ਨੇ 91 ਫੀਸਦ, ਕਿਰਨਦੀਪ ਕੌਰ ਤੇ ਸਲਾਹੂਦੀਨ ਚੌਧਰੀ ਨੇ 90 ਫੀਸਦ ਅੰਕ ਹਾਸਲ ਕੀਤੇ। ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।

ਡੱਲਾ ਸਕੂਲ ਦਾ ਦਸਵੀਂ ਤੇ 12ਵੀਂ ਦਾ ਨਤੀਜਾ ਸੌ ਫੀਸਦ

ਭੋਗਪੁਰ (ਪੱਤਰ ਪ੍ਰੇਰਕ): ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ (ਭੋਗਪੁਰ) ਦਾ ਸੀਬੀਐੱਸਈ ਵਿੱਚ 12ਵੀਂ ਅਤੇ ਦਸਵੀਂ ਦਾ ਨਤੀਜਾ ਸੌ ਫੀਸਦ ਰਿਹਾ। ਪ੍ਰਿੰਸੀਪਲ ਬਿਕਰਮ ਸਿੰਘ ਸੈਣੀ ਨੇ ਦੱਸਿਆ ਕਿ 12ਵੀਂ ਜਮਾਤ ਵਿੱਚ ਨਾਨ- ਮੈਡੀਕਲ ਦੇ 11 ਅਤੇ ਕਾਮਰਸ ਦੇ 40 ਵਿਦਿਆਰਥੀਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਨਮਨ ਅਰੋੜਾ ਨੇ ਨਾਨ-ਮੈਡੀਕਲ ਵਿੱਚ 91.2 ਫ਼ੀਸਦ ਅੰਕ ਅਤੇ ਕਾਮਰਸ ਵਿੱਚ ਤ੍ਰਿਸ਼ਿਆ ਕਪੂਰ ਨੇ 92.2 ਫ਼ੀਸਦ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਦਸਵੀਂ ਵਿਚ ਦਸ ਵਿਦਿਆਰਥੀਆਂ ਨੇ 90 ਫ਼ੀਸਦ ਤੋਂ ਵੱਧ ਅੰਕ ਹਾਸਲ ਕੀਤੇ। ਹਰਕੀਰਤ ਸਿੰਘ ਨੇ (94.6 ਫ਼ੀਸਦ) ਪਹਿਲਾ, ਪਰਮਜੀਤ ਸਿੰਘ ਸਲਨ ਅਤੇ ਹਰਮਨਪ੍ਰੀਤ ਸਿੰਘ ਨੇ (93.8 ਫ਼ੀਸਦ) ਦੂਜਾ ਅਤੇ ਹਰਪ੍ਰੀਤ ਕੌਰ ਨੇ (92.2 ਫ਼ੀਸਦ) ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਚੇਅਰਮੈਨ ਜੀਐੱਸ ਭੱਲਾ ਤੇ ਡਾਇਰੈਕਟਰ ਗੁਰਜੀਤ ਸਿੰਘ ਸੈਣੀ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਪ੍ਰਿੰਸੀਪਲ ਬਿਕਰਮ ਸਿੰਘ ਸੈਣੀ ਨੂੰ ਵਧਾਈਆਂ ਦਿੱਤੀਆਂ।

ਖਾਲਸਾ ਸਕੂਲ ਦਾ ਨਤੀਜਾ ਸੌ ਫੀਸਦ ਰਿਹਾ

ਧਾਰੀਵਾਲ: ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਧਾਰੀਵਾਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਪ੍ਰਿੰਸੀਪਲ ਡਾ. ਗਗਨਜੀਤ ਕੌਰ ਨੇ ਦੱਸਿਆ ਕਿ ਸਾਇੰਸ ਵਿੱਚ ਐਮਰੀਨ ਕੌਰ ਨੇ 91.2 ਫ਼ੀਸਦ, ਨਿਮਰਤਬੀਰ ਕੌਰ ਨੇ 91 ਫ਼ੀਸਦ, ਧਰੁਵ ਵਰਮਾ ਨੇ 89.8 ਫੀਸਦ, ਕਾਮਰਸ ਵਿੱਚ ਖੁਸ਼ੀ ਨੇ 92.4 ਫ਼ੀਸਦ, ਮਹਿਕਦੀਪ ਕੌਰ 91.6 ਫ਼ੀਸਦ ਅੰਕ ਹਾਸਲ ਕੀਤੇ ਹਨ। ਪ੍ਰਿੰਸੀਪਲ ਡਾ. ਗਗਨਜੀਤ ਕੌਰ, ਪ੍ਰਧਾਨ ਗੁਰਦੇਵ ਸਿੰਘ ਸੋਹਲ (ਐਡਵੋਕੇਟ), ਸਕੱਤਰ ਕੁਲਦੀਪ ਸਿੰਘ ਪਟਵਾਰੀ, ਗੁਰਜੀਤ ਸਿੰਘ ਲੇਹਲ ਅਤੇ ਕੁਲਦੀਪ ਸਿੰਘ ਸੋਹਲ ਨੇ ਵਧਾਈ ਦਿੱਤੀ। -ਪੱਤਰ ਪ੍ਰੇਰਕ

Advertisement
×