DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖ਼ਾਲਸਾ ਕਾਲਜ ਅਦਾਰਿਆਂ ਦੇ 12ਵੀਂ ਦੇ ਨਤੀਜੇ ਸ਼ਾਨਦਾਰ

ਸਾਇੰਸ ਗਰੁੱਪ ਵਿੱਚ ਤਮੰਨਾ ਨੇ 97 ਫ਼ੀਸਦ ਅੰਕ ਹਾਸਲ ਕੀਤੇ
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਅੰਮ੍ਰਿਤਸਰ, 16 ਮਈ

Advertisement

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਫ਼ਾਰ ਵਿਮੈਨ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ’ਚ ਸ਼ਾਨਦਾਰ ਸਥਾਨ ਪ੍ਰਾਪਤ ਕੀਤੇ ਹਨ।

ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਮੈਨ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਗਰਲਜ਼ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੂੰ ਵਧਾਈ ਦਿੱਤੀ। ਪ੍ਰਿੰ. ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਸਾਇੰਸ ਗਰੁੱਪ ਦੀ ਵਿਦਿਆਰਥਣ ਤਮੰਨਾ ਨੇ 97 ਫ਼ੀਸਦ, ਕਾਮਰਸ ਦੀ ਅੰਕਿਤਾ ਸ਼ਰਮਾ ਨੇ 95 ਅਤੇ ਹਿਊਮੈਨੇਟੀਜ਼ ਦੀ ਨਵਜੋਤ ਕੌਰ ਨੇ 92 ਫ਼ੀਸਦ ਅੰਕ ਪ੍ਰਾਪਤ ਕਰਕੇ ਕਾਲਜ ’ਚੋਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ। 31 ਵਿਦਿਆਰਥਣਾਂ ਨੇ 90 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਡਾ. ਗੋਗੋਆਣੀ ਨੇ ਦੱਸਿਆ ਕਿ ਮੈਡੀਕਲ ਵਿਦਿਆਰਥੀ ਹਰਸੁਮੀਤ ਸਿੰਘ ਨੇ ਸਕੂਲ ’ਚੋਂ 95 ਫ਼ੀਸਦ, ਹਿਊਮੈਨਟੀਜ਼ ਦੇ ਸ਼ਿਵਾਪਾਲ ਨੇ 94 ਫ਼ੀਸਦ ਅਤੇ ਕਾਮਰਸ ਦੇ ਮਾਨਵ ਕੁਮਾਰ ਨੇ 92 ਫ਼ੀਸਦ ਅੰਕ ਨਾਲ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਅਦਾਰੇ ਦਾ ਮਾਣ ਵਧਾਇਆ ਹੈ। ਇਸ ਤੋਂ ਇਲਾਵਾ ਸ਼ੋਰਿਆ ਸੈਣੀ ਨੇ 91.8, ਕਰਿਸ਼ ਨੇ 91 ਅਤੇ ਸੁਖਵਿੰਦਰ ਸਿੰਘ ਨੇ 90 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਹਿਊਮੈਨੇਟੀਜ਼ ਦੇ ਕੁਲ 374 ਵਿਦਿਆਰਥੀਆਂ ’ਚੋਂ 337 ਫਸਟ ਡਿਵੀਜ਼ਨ ’ਚ ਪਾਸ ਹੋਏ। ਗਰਲਜ਼ ਸਕੂਲ ਪ੍ਰਿੰ. ਨਾਗਪਾਲ ਨੇ ਦੱਸਿਆ ਕਿ ਪਾਵਨੀ ਸ਼ਰਮਾ ਨੇ 95 ਫ਼ੀਸਦ, ਹਿਮਾਸ਼ੀ ਨੇ 92.4 ਫ਼ੀਸਦ, ਗੁਰਪ੍ਰੀਤ ਕੌਰ ਤੇ ਮੁਸਕਾਨਪ੍ਰੀਤ ਕੌਰ ਨੇ 92 ਫੀਸਦ, ਸਾਇੰਸ ’ਚ ਮੁਸਕਾਨਪ੍ਰੀਤ ਕੌਰ ਨੇ 92 ਫੀਸਦ, ਦੀਆ ਪਾਲ ਨੇ 91.2 ਫੀਸਦ ਦੂਸਰਾ ਤੇ ਗੁਰਲੀਨ ਕੌਰ ਨੇ 91 ਫੀਸਦ ਅੰਕ ਹਾਸਲ ਕੀਤੇ।

ਕਾਦੀਆਂ (ਨਿੱਜੀ ਪੱਤਰ ਪ੍ਰੇਰਕ): ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ।

ਸਕੂਲ ਪ੍ਰਿੰਸੀਪਲ ਡਾ .ਹਰਪ੍ਰੀਤ ਸਿੰਘ ਹੁੰਦਲ ਅਤੇ ਇੰਚਾਰਜ ਲੈਕਚਰਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਮੈਡੀਕਲ ਵਿੱਚ ਅਰਸਤਿਬੀਰ ਕੌਰ ਨੇ 96 ਫੀਸਦ, ਸਿਮਰਨਜੀਤ ਕੌਰ ਨੇ 94.4 ਫ਼ੀਸਦ ਅਤੇ ਪਲਕਪ੍ਰੀਤ ਕੌਰ ਨੇ 94.2 ਫੀਸਦ, ਨਾਨ ਮੈਡੀਕਲ ਵਿੱਚ ਆਸਥਾ ਨੇ 94 ਫੀਸਦ, ਜਸਨਜੋਤ ਨੇ 92.8 ਫ਼ੀਸਦ ਅਤੇ ਜੈਪ੍ਰੀਤ ਸਿੰਘ ਨੇ 92.2 ਫ਼ੀਸਦ। ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ, ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਇੰਚਾਰਜ ਲੈਕਚਰਾਰ ਰਵਿੰਦਰ ਸਿੰਘ ਨੇ ਵਧਾਈ ਦਿੱਤੀ।

ਪਿੰਗਲਵਾੜਾ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜਿਆਂ ਵਿੱਚ ਪਿੰਗਲਵਾੜਾ ਸੁਸਾਇਟੀ ਆਫ਼ ਓਂਨਟਾਰੀਓ (ਕੈਨੇਡਾ) ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੀ ਦੇਖ-ਰੇਖ ਹੇਠ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਤੋਂ ਇਲਾਵਾ ਗੁਰਨਾਇਬ ਸਿੰਘ, ਆਨਰੇਰੀ ਸਲਾਹਕਾਰ, ਪ੍ਰਿੰਸੀਪਲ ਨਰੇਸ਼ ਕਾਲੀਆ ਨੇ ਦੱਸਿਆ ਕਿ ਸਾਇੰਸ ਵਿੱਚ ਪ੍ਰਭਜੋਤ ਕੌਰ ਨੇ 95 ਫੀਸਦ, ਨਵਦੀਪ ਕੌਰ ਅਤੇ ਸਿਮਰਜੀਤ ਕੌਰ ਨੇ 94.6 ਫੀਸਦ ਅਤੇ ਨਵਜੀਤ ਕੌਰ ਨੇ 93.4 ਫੀਸਦ ਅੰਕ, ਜਦੋਂਕਿ ਆਰਟਸ ਵਿੱਚ ਮੰਨਤਪ੍ਰੀਤ ਕੌਰ ਨੇ 91.4 ਫੀਸਦ, ਸੁਖਰਨਜੀਤ ਕੌਰ ਨੇ 86.2 ਫੀਸਦ ਅਤੇ ਕੋਮਲ ਕੌਰ ਨੇ 85.8 ਫੀਸਦ ਅੰਕ ਪ੍ਰਾਪਤ ਕੀਤੇ।

ਮਨੋਹਰ ਵਾਟਿਕਾ ਸਕੂਲ ਦਾ ਨਤੀਜਾ ਸ਼ਾਨਦਾਰ

ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਸਥਾਨਕ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸਕੂਲ 12ਵੀਂ ਦਾ ਨਤੀਜਾ 100 ਫੀਸਦ ਰਿਹਾ। ਪ੍ਰਿੰਸੀਪਲ ਮੈਡਮ ਰਿਤਿਕਾ ਨੇ ਦੱਸਿਆ ਉਨਾਂ ਦੇ ਸਕੂਲ ਦੇ ਸਾਇੰਸ ਵਿਭਾਗ ਵਿੱਚ ਸਹਿਜਪ੍ਰੀਤ ਕੌਰ 476/500, ਚਾਹਤ ਪ੍ਰੀਤ ਕੌਰ ਤੇ ਸੁਮਨ ਨੇ 468, ਪ੍ਰਭ ਨੇ 465 ਅੰਕ ਪ੍ਰਾਪਤ ਕੀਤੇ। ਕਾਮਰਸ ਵਿਭਾਗ ਵਿੱਚ ਅੰਸ਼ ਨੇ 481, ਤਮੰਨਾ ਨੇ 460, ਸਵਨੀਤ ਤੇ ਕੰਵਲ ਨੇ 451 ਅੰਕ ਲਏ। ਆਰਟਸ ਵਿੱਚ ਗੁਰਸੇਵਕ ਸਿੰਘ ਨੇ 418, ਸਿੱਧੀ ਜੋਸ਼ੀ ਨੇ 411 ਤੇ ਨਵਦੀਪ ਨੇ 406 ਅੰਕ ਹਾਸਲ ਕੀਤੇ। ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ਅਤੇ ਡੀਨ ਨਿਸ਼ਾ ਜੈਨ ਨੇ ਵਿਦਿਆਰਥੀਆਂ ਦਾ ਸਨਮਾਨ ਕੀਤਾ।

ਸਕੂਲ ਆਫ ਐਮੀਨੈਂਸ ਨੇ ਮਾਰੀਆਂ ਮੱਲਾਂ

ਅੰਮ੍ਰਿਤਸਰ (ਪੱਤਰ ਪ੍ਰੇਰਕ): ਸਕੂਲ ਆਫ਼ ਐਮੀਨੈਂਸ ਮਾਲ ਰੋਡ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਸ਼੍ਰੇਣੀ ਦੇ ਨਤੀਜਿਆਂ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ। ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ। ਵਿਦਿਆਰਥਣ ਤਰਨਪ੍ਰੀਤ ਕੌਰ (ਕਾਮਰਸ ਸਟ੍ਰੀਮ) ਨੇ 97.4 ਫੀਸਦ ਅੰਕ ਹਾਸਲ ਕਰਕੇ ਪੰਜਾਬ ਵਿੱਚੋਂ 13ਵਾਂ ਮੈਰਿਟ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਮੈਡੀਕਲ ਵਿੱਚ ਤਮਨਪ੍ਰੀਤ ਕੌਰ ਨੇ 96.4 ਫੀਸਦ ਅਤੇ ਵੰਸ਼ਦੀਪ ਕੌਰ ਨੇ 96 ਫੀਸਦ ਅੰਕ ਹਾਸਲ ਕੀਤੇ। ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ) ਹਰਭਗਵੰਤ ਸਿੰਘ ਨੇ ਸਕੂਲ ਨੂੰ ਵਧਾਈ ਦਿੱਤੀ।

ਭਾਈ ਕੁਲਦੀਪ ਸਿੰਘ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਮੈਰਿਟ ’ਚ

ਮੁਕੇਰੀਆਂ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ ਵਿੱਚੋਂ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਮੋਹਰੀ ਪੁਜ਼ੀਸਨਾਂ ਹਾਸਲ ਕੀਤੀਆਂ ਹਨ। ਪ੍ਰਿੰਸੀਪਲ ਡਾ. ਗੁਰਮੀਤ ਕੌਰ ਗਿੱਲ ਨੇ ਦੱਸਿਆ ਕਿ ਅਰਸ਼ੀਆ ਸ਼ਰਮਾ ਨੇ 99 ਫੀਸਦ ਅੰਕਾਂ ਨਾਲ ਸੂਬੇ ਦੀ ਮੈਰਿਟ ’ਚੋਂ ਪੰਜਵਾ ਅਤੇ ਜ਼ਿਲ੍ਹੇ ਵਿੱਚੋਂ ਪਹਿਲ ਸਥਾਨ ਹਾਸਲ ਕੀਤਾ। ਸਾਇੰਸ ਵਿੱਚ ਭੂਮਿਕਾ ਨੇ 97.80 ਫ਼ੀਸਦ ਅੰਕਾਂ ਨਾਲ ਪੰਜਾਬ ਵਿੱਚੋਂ 11ਵਾਂ, ਅਨੂਬਾਲਾ ਨੇ (97.60 ਫ਼ੀਸਦ) 12ਵਾਂ ਸਥਾਨ ਹਾਸਲ ਕੀਤਾ ਹੈ। ਆਰਟਸ ਵਿੱਚੋਂ ਕਮਲਪ੍ਰੀਤ ਕੌਰ ਨੇ 95.8 ਫ਼ੀਸਦ, ਵਿਸ਼ਾਲੀ ਡਡਵਾਲ ਨੇ 95.4 ਫ਼ੀਸਦ ਤੇ ਅਤੇ ਖੁਸ਼ੀ ਮੋਰਿਆ ਤੇ ਤਜਿੰਦਰ ਕੌਰ 94.6 ਫ਼ੀਸਦ ਅੰਕ ਹਾਸਲ ਕੀਤੇ। ਕਾਮਰਸ ਵਿੱਚੋਂ ਅਨਮੋਲਦੀਪ ਨੇ 94.6 ਫ਼ੀਸਦ, ਜਾਨਵੀ ਨੇ 92.2 ਫ਼ੀਸਦ ਅਤੇ ਨਵਲੀਨ ਤੇ ਰਿਤਿਕਾ ਨੇ 92 ਫ਼ੀਸਦ ਅੰਕ ਲਏ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਨੇ ਵਧਾਈ ਦਿੱਤੀ।

ਢੰਡੋਵਾਲ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਸ਼ਾਹਕੋਟ (ਪੱਤਰ ਪ੍ਰੇਰਕ):ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀ ’ਚ ਮਾਤਾ ਸਾਹਿਬ ਕੌਰ ਖਾਲਸਾ ਸਕੂਲ ਢੰਡੋਵਾਲ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਰੇਖਾ ਰਾਣੀ ਨੇ ਦੱਸਿਆ ਕਿ ਕਾਮਰਸ ਗਰੁੱਪ ’ਚ ਤਰਨਪ੍ਰੀਤ ਕੌਰ ਨੇ 89 ਫੀਸਦ ਅੰਕਾਂ ਨਾਲ ਪਹਿਲਾ, ਅਸ਼ਮੀਤ ਕੌਰ ਨੇ (83 ਫੀਸਦ) ਦੂਜਾ, ਹਰਪ੍ਰੀਤ ਕੌਰ ਨੇ (82 ਫੀਸਦ) ਤੀਜਾ ਸਥਾਨ, ਹਿਊਮੈਨਟੀਜ਼ ’ਚ ਮਮਤਾ ਦੇਵੀ ਨੇ 87 ਫੀਸਦ , ਅਨਮੋਲਪ੍ਰੀਤ ਕੌਰ ਨੇ 81 ਫੀਸਦ ਅਤੇ ਕੋਮਲ ਨੇ 80 ਫੀਸਦ ਅੰਕ ਪ੍ਰਾਪਤ ਕੀਤੇ। ਸੰਸਥਾ ਦੇ ਪ੍ਰਧਾਨ ਬਲਵਿੰਦਰ ਸਿੰਘ ਚੱਠਾ ਅਤੇ ਜਨਰਲ ਸਕੱਤਰ ਡਾ. ਨਗਿੰਦਰ ਸਿੰਘ ਬਾਂਸਲ ਨੇ ਪ੍ਰਿੰਸੀਪਲ, ਸਟਾਫ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿਤੀ।

ਗੁਰੂ ਗੋਬਿੰਦ ਸਿੰਘ ਖ਼ਾਲਸਾ ਦਾ ਨਤੀਜਾ ਸੌ ਫ਼ੀਸਦ

ਬਟਾਲਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਦੇ ਨਤੀਜੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਭਾਗੋਵਾਲ ਦਾ ਨਤੀਜਾ ਸੌ ਫੀਸਦ ਰਿਹਾ। ਪ੍ਰਿੰਸੀਪਲ ਦਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ 89 ਫ਼ੀਸਦ, ਅਰਸ਼ਦੀਪ ਕੌਰ ਨੇ 85 ਫ਼ੀਸਦ, ਨਵਦੀਪ ਕੌਰ ਨੇ 84 ਫ਼ੀਸਦ ਅੰਕ ਹਾਸਲ ਕੀਤੇ। ਸਕੂਲ ਚੇਅਰਮੈਨ ਨਿਰਮਲ ਸਿੰਘ ਕਾਹਲੋਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਅਧਿਆਪਕ ਬਖਸ਼ਿੰਦਰ ਸਿੰਘ ਅਠਵਾਲ, ਸੁਖਚੈਨ ਸਿੰਘ, ਰਮਿੰਦਰ ਕੌਰ, ਮਧੂ ਸ਼ਰਮਾ, ਕਿਰਨ ਸ਼ਰਮਾ, ਨੀਲਮ, ਰਮਨਜੀਤ ਕੌਰ ਆਦਿ ਹਾਜ਼ਰ ਸਨ।

Advertisement
×