ਕਰਾਟੇ: ਲੈਂਡਮਾਰਕ ਸਕੂਲ ਦੀ ਝੰਡੀ
ਦਿ ਲੈਂਡਮਾਰਕ ਸਕੂਲ ਭੋਗਪੁਰ (ਜਲੰਧਰ) ਦੇ ਵਿਦਿਆਰਥੀਆਂ ਨੇ ਮਲੇਸ਼ੀਆ ਵਿੱਚ ਹੋਈ ਦਸਵੀਂ ਕੇ ਐੱਲ ਮੇਅਰਜ਼ ਇੰਟਰਨੈਸ਼ਨਲ ਓਪਨ ਕਰਾਟੇ ਚੈਂਪੀਅਨਸ਼ਿਪ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਕਰਾਟੇ ਚੈਂਪੀਅਨਸ਼ਿਪ ਵਿੱਚ ਕਈ ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ, ਜਿਸ ’ਚ ਲੈਂਡਮਾਰਕ ਸਕੂਲ...
Advertisement
ਦਿ ਲੈਂਡਮਾਰਕ ਸਕੂਲ ਭੋਗਪੁਰ (ਜਲੰਧਰ) ਦੇ ਵਿਦਿਆਰਥੀਆਂ ਨੇ ਮਲੇਸ਼ੀਆ ਵਿੱਚ ਹੋਈ ਦਸਵੀਂ ਕੇ ਐੱਲ ਮੇਅਰਜ਼ ਇੰਟਰਨੈਸ਼ਨਲ ਓਪਨ ਕਰਾਟੇ ਚੈਂਪੀਅਨਸ਼ਿਪ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਕਰਾਟੇ ਚੈਂਪੀਅਨਸ਼ਿਪ ਵਿੱਚ ਕਈ ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ, ਜਿਸ ’ਚ ਲੈਂਡਮਾਰਕ ਸਕੂਲ ਭੋਗਪੁਰ ਦੇ ਕਰਨਵੀਰ ਸਿੰਘ ਨੇ ਸੋਨ ਤਗ਼ਮਾ ਤੇ ਗੋਬਿੰਦ ਸਿੰਘ ਨੇ ਚਾਂਦੀ ਦਾ ਤਮਗਾ ਜਿੱਤਿਆ। ਸਕੂਲ ਦੇ ਚੇਅਰਮੈਨ ਸੁਖਵਿੰਦਰ ਸਿੰਘ ਅਤੇ ਪ੍ਰਿੰਸੀਪਲ ਸੋਨਮ ਸ਼ਰਮਾ ਨੇ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਕਿਹਾ ਕਿ ਇਹ ਖਿਡਾਰੀਆਂ ਤੇ ਮੁੱਖ ਕੋਚ ਰਾਜੀਵ ਕੁਮਾਰ ਨਾਗਪਾਲ ਅਤੇ ਕੋਚ ਜਤਿੰਦਰ ਕੁਮਾਰ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਪ੍ਰਫੁੱਲਿਤ ਕਰਨ ’ਚ ਵਿਸ਼ੇਸ਼ ਧਿਆਨ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਕਰਾਟੇ ਦੇ ਖਿਡਾਰੀ ਯੂਰਪ ’ਚ ਵੀ ਖੇਡਣ ਜਾ ਰਹੇ ਹਨ।
Advertisement
Advertisement
×

