ਕਮਲਪ੍ਰੀਤ ਸਿੰਘ ਨੂੰ ਆਸਟਰੇਲੀਅਨ ਏਅਰ ਫੋਰਸ ’ਚ Flying Officer ਵਜੋਂ ਕਮਿਸ਼ਨ ਮਿਲਿਆ
Kapurthala’s Kamalpreet Singh commissioned as Flying Officer in Royal Australian Air Force
ਆਕਾਂਸ਼ਾ ਐਨ ਭਾਰਦਵਾਜ
ਕਪੂਰਥਲਾ, 24 ਜੂਨ
ਕਪੂਰਥਲਾ ਦੇ ਰਹਿਣ ਵਾਲੇ 33 ਸਾਲਾ ਕਮਲਪ੍ਰੀਤ ਸਿੰਘ ਨੇ ਰਾਇਲ ਆਸਟਰੇਲੀਅਨ ਏਅਰ ਫੋਰਸ (Royal Australian Air Force) ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕਰਕੇ ਆਪਣੇ ਜੱਦੀ ਸ਼ਹਿਰ ਅਤੇ ਰਾਜ ਦਾ ਮਾਣ ਵਧਾਇਆ ਹੈ। ਉਸ ਨੇ ਕਪੂਰਥਲਾ ਦੇ ਕੇਂਦਰੀ ਵਿਦਿਆਲਿਆ ਅਤੇ ਆਰਮੀ ਪਬਲਿਕ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਜਲੰਧਰ ਦੇ ਇੱਕ ਕਾਲਜ ਤੋਂ ਬੀਟੈਕ ਦੀ ਡਿਗਰੀ ਪ੍ਰਾਪਤ ਕੀਤੀ।
ਆਪਣੇ ਪੁੱਤਰ ਦੇ ਸਫ਼ਰ ਬਾਰੇ ਗੱਲ ਕਰਦਿਆਂ ਕਮਲਪ੍ਰੀਤ ਦੇ ਪਿਤਾ ਸੇਵਾ ਸਿੰਘ, ਜੋ ਫੌਜ ਤੋਂ ਸੇਵਾਮੁਕਤ ਹੋਏ ਸਨ, ਨੇ ਕਿਹਾ, “ਉਹ ਹਮੇਸ਼ਾ ਰੱਖਿਆ ਬਲਾਂ ਵਿੱਚ ਜਾਣਾ ਚਾਹੁੰਦਾ ਸੀ। ਭਾਰਤ ਵਿੱਚ ਰਹਿੰਦਿਆਂ ਉਸ ਨੇ ਬਹੁਤ ਮਿਹਨਤ ਕੀਤੀ, ਪਰ ਚੀਜ਼ਾਂ ਮਿਥੇ ਮੁਤਾਬਕ ਨਹੀਂ ਚੱਲੀਆਂ। ਉਸ ਨੇ 2017 ਵਿੱਚ ਆਸਟਰੇਲੀਆ ਜਾਣ ਤੋਂ ਬਾਅਦ ਵੀ ਆਪਣਾ ਸੁਪਨਾ ਸਾਕਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਅਤੇ ਅੰਤ ਵਿੱਚ ਉਹ ਪ੍ਰਾਪਤ ਕੀਤਾ ਜੋ ਉਹ ਚਾਹੁੰਦਾ ਸੀ।”
ਸੇਵਾ ਸਿੰਘ ਅਤੇ ਉਸਦੀ ਪਤਨੀ 2019 ਵਿੱਚ ਆਸਟਰੇਲੀਆ ਚਲੇ ਗਏ; ਉਨ੍ਹਾਂ ਦੇ ਤਿੰਨ ਪੁੱਤਰ ਪਹਿਲਾਂ ਹੀ ਉੱਥੇ ਸੈਟਲ ਹੋ ਚੁੱਕੇ ਸਨ। ਆਸਟਰੇਲੀਆ ਜਾਣ ਤੋਂ ਪਹਿਲਾਂ ਕਮਲਪ੍ਰੀਤ ਸਿੰਘ ਗੋਇੰਦਵਾਲ ਸਾਹਿਬ ਵਿੱਚ ਇੱਕ ਥਰਮਲ ਪਾਵਰ ਪਲਾਂਟ ਵਿੱਚ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ।