ਸੁਨਿਆਰੇ ਦੀ ਦੁਕਾਨ ਤੋਂ ਗਹਿਣੇ ਲੁੱਟੇ
ਪੱਤਰ ਪ੍ਰੇਰਕ ਫਗਵਾੜਾ, 21 ਜੂਨ ਇਥੋਂ ਦੇ ਸਕੂਲ ਆਫ ਐਮੀਨੈਂਸ ਨੇੇੜੇ ਲੋਹਾ ਮੰਡੀ ਬਾਲਕ ਸੁਨਿਆਰੇ ਦੀ ਦੁਕਾਨ ਤੇ ਦੋ ਅਣਪਛਾਤੇ ਲੁਟੇਰੇ ਦੋ ਲੱਖ ਦੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਸਾਰੰਗ ਨਿਸ਼ਚਨ ਨੇ ਦੱਸਿਆ ਕਿ ਉਸ ਦੇ ਪਿਤਾ...
Advertisement
ਪੱਤਰ ਪ੍ਰੇਰਕ
ਫਗਵਾੜਾ, 21 ਜੂਨ
Advertisement
ਇਥੋਂ ਦੇ ਸਕੂਲ ਆਫ ਐਮੀਨੈਂਸ ਨੇੇੜੇ ਲੋਹਾ ਮੰਡੀ ਬਾਲਕ ਸੁਨਿਆਰੇ ਦੀ ਦੁਕਾਨ ਤੇ ਦੋ ਅਣਪਛਾਤੇ ਲੁਟੇਰੇ ਦੋ ਲੱਖ ਦੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਸਾਰੰਗ ਨਿਸ਼ਚਨ ਨੇ ਦੱਸਿਆ ਕਿ ਉਸ ਦੇ ਪਿਤਾ ਕੋਲ ਦੁਕਾਨ ’ਤੇ ਇੱਕ ਨੌਜਵਾਨ ਆਇਆ ਤੇ ਇੱਕ ਬਾਹਰ ਬੈਠ ਗਿਆ। ਮੌਕੇ ’ਤੇ ਮੌਜੂਦ ਨੌਜਵਾਨ ਨੇ ਵਾਲੀਆਂ ਦਿਖਾਉਣ ਲਈ ਕਿਹਾ ਜਦੋਂ ਉਹ ਵਾਲੀਆਂ ਦਿਖਾਉਣ ਲੱਗੇ ਤਾਂ ਮੁਲਜ਼ਮ ਨੇ ਇੱਕ ਡੱਬਾ ਸਾਈਡ ’ਤੇ ਰੱਖ ਦਿੱਤਾ। ਜਦੋਂ ਉਨ੍ਹਾਂ ਦਾ ਧਿਆਨ ਦੂਜੇ ਪਾਸੇ ਗਿਆ ਤਾਂ ਮੁਲਜ਼ਮ ਨੇ ਸਾਰਾ ਸੋਨਾ ਚੁੱਕ ਲਿਆ ਤੇ ਦੁਕਾਨ ਅੱਗੇ ਪਹਿਲਾ ਤੋਂ ਖੜ੍ਹਾ ਨੌਜਵਾਨ ਉਸ ਨੂੰ ਬਿਠਾ ਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਲੁਟੇਰੇ 10 ਗ੍ਰਾਮ ਦੀ ਸੋਨੇ ਦੀ ਚੈਨ, 3 ਗ੍ਰਾਮ ਦੀਆਂ ਸੋਨੇ ਦੀਆਂ ਵਾਲੀਆਂ, ਤਿੰਨ ਗ੍ਰਾਮ ਸੋਨੇ ਦੀ ਛਾਪ ਲੈ ਗਏ ਹਨ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Advertisement
×