ਦੋ ਘਰਾਂ ’ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ
ਥਾਣਾ ਮਹਿਤਪੁਰ ਅਧੀਨ ਆਉਂਦੇ ਪਿੰਡ ਤੰਦਾਊਰਾ ਵਿਚ 2 ਘਰਾਂ ’ਚੋ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ। ਪੀੜਤਾਂ ਵੱਲੋਂ ਥਾਣਾ ਮਹਿਤਪੁਰ ’ਚ ਸੂਚਨਾ ਦਿੱਤੇ ਜਾਣ ਮਗਰੋਂ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੀੜਤ...
Advertisement
ਥਾਣਾ ਮਹਿਤਪੁਰ ਅਧੀਨ ਆਉਂਦੇ ਪਿੰਡ ਤੰਦਾਊਰਾ ਵਿਚ 2 ਘਰਾਂ ’ਚੋ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ। ਪੀੜਤਾਂ ਵੱਲੋਂ ਥਾਣਾ ਮਹਿਤਪੁਰ ’ਚ ਸੂਚਨਾ ਦਿੱਤੇ ਜਾਣ ਮਗਰੋਂ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੀੜਤ ਸੁਖਪਾਲ ਸਿੰਘ ਵਾਸੀ ਤੰਦਾਊਰਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਖਿੜਕੀ ਨੂੰ ਤੋੜ ਕੇ ਚੋਰ ਘਰ ਵਿਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ, 35,000 ਦੀ ਨਕਦ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਲੈ ਗਏ। ਮੋਹਨ ਸਿੰਘ ਵਾਸੀ ਤੰਦਾਊਰਾ ਨੇ ਦੱਸਿਆ ਕਿ ਚੋਰ ਘਰ ਦੀ ਪਿਛਲੀ ਕੰਧ ਨੂੰ ਸੰਨ੍ਹ ਲਗਾ ਕੇ ਘਰ ਵਿਚੋਂ 7000 ਰੁਪਏ ਦੀ ਨਕਦੀ ਅਤੇ ਉਨ੍ਹਾਂ ਦਾ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਗਏ। ਪੁਲੀਸ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
Advertisement
Advertisement
×