ਜੇਸੀਡੀਏਵੀ ਕਾਲਜ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
ਦਸੂਹਾ: ਇਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਵੱਖ ਵੱਖ ਜਮਾਤਾਂ ਦੇ ਨਤੀਜਆਂ ਵਿੱਚ ਜਗਦੀਸ਼ ਚੰਦਰ ਡੀਏਵੀ (ਜੇਸੀਡੀਏਵੀ) ਕਾਲਜ ਦਸੂਹਾ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਤੇ ਜ਼ਿਲ੍ਹਾ ਪੱਧਰੀ ਮੱਲਾਂ ਮਾਰਨ ਦਾ ਸਿਲਸਿਲਾ ਜਾਰੀ ਹੈ। ਪ੍ਰਿੰਸੀਪਲ ਪ੍ਰੋ. ਰਾਕੇਸ਼ ਮਹਾਜਨ ਨੇ ਦੱਸਿਆ ਕਿ ਐੱਮਐੱਸਸੀਆਈਟੀ...
Advertisement
ਦਸੂਹਾ: ਇਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਵੱਖ ਵੱਖ ਜਮਾਤਾਂ ਦੇ ਨਤੀਜਆਂ ਵਿੱਚ ਜਗਦੀਸ਼ ਚੰਦਰ ਡੀਏਵੀ (ਜੇਸੀਡੀਏਵੀ) ਕਾਲਜ ਦਸੂਹਾ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਤੇ ਜ਼ਿਲ੍ਹਾ ਪੱਧਰੀ ਮੱਲਾਂ ਮਾਰਨ ਦਾ ਸਿਲਸਿਲਾ ਜਾਰੀ ਹੈ। ਪ੍ਰਿੰਸੀਪਲ ਪ੍ਰੋ. ਰਾਕੇਸ਼ ਮਹਾਜਨ ਨੇ ਦੱਸਿਆ ਕਿ ਐੱਮਐੱਸਸੀਆਈਟੀ ਦੇ ਨਤੀਜਿਆਂ ਵਿੱਚ ਵਿਦਿਆਰਥਣ ਹਰਨੂਰ ਕੌਰ ਨੇ 89.06 ਫੀਸਦੀ ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿੱਚੋਂ ਦੂਸਰਾ ਤੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਚਰਨਜੀਤ ਕੌਰ ਨੇ 88.47 ਫੀਸਦੀ ਅੰਕ ਅਤੇ ਰਸ਼ਮੀ ਨੇ 86.30 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਮਹਾਜਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਸ ਉਪਲੱਬਧੀ ਦਾ ਸਿਹਰਾ ਵਿਭਾਗ ਦੇ ਮੁਖੀ ਡਾ. ਮੋਹਿਤ ਕੁਮਾਰ, ਪ੍ਰੋ. ਜਗਦੀਪ ਸਿੰਘ, ਪ੍ਰੋ. ਹਰਜੀਤ ਕੌਰ ਅਤੇ ਕੰਪਿਊਟਰ ਵਿਭਾਗ ਦੇ ਸਮੂਹ ਸਟਾਫ ਸਿਰ ਬੰਨ੍ਹਿਆ।-ਪੱਤਰ ਪ੍ਰੇਰਕ
Advertisement
Advertisement