ਜਲੰਧਰ: ਭੀਖ ਮੰਗਦੀਆਂ ਦੋ ਬੱਚੀਆਂ ਛੁਡਵਾਈਆਂ
‘ਜੀਵਨਜੋਤ ਪ੍ਰਾਜੈਕਟ 2.0’ ਤਹਿਤ ਜ਼ਿਲ੍ਹਾ ਪੱਧਰੀ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਇੱਥੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੈ ਭਾਰਤੀ ਦੀ ਅਗਵਾਈ ਹੇਠ ਬੀ.ਐੱਮ.ਸੀ. ਚੌਕ, ਗੁਰੂ ਨਾਨਕ ਮਿਸ਼ਨ ਚੌਕ, ਬੱਸ ਸਟੈਂਡ ਅਤੇ ਪਿਮਸ ਨੇੜੇ ਛਾਪਾ ਮਾਰਿਆ ਗਿਆ। ਅਸ ਦੌਰਾਨ ਪਿਮਸ ਹਸਪਤਾਲ...
Advertisement
‘ਜੀਵਨਜੋਤ ਪ੍ਰਾਜੈਕਟ 2.0’ ਤਹਿਤ ਜ਼ਿਲ੍ਹਾ ਪੱਧਰੀ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਇੱਥੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੈ ਭਾਰਤੀ ਦੀ ਅਗਵਾਈ ਹੇਠ ਬੀ.ਐੱਮ.ਸੀ. ਚੌਕ, ਗੁਰੂ ਨਾਨਕ ਮਿਸ਼ਨ ਚੌਕ, ਬੱਸ ਸਟੈਂਡ ਅਤੇ ਪਿਮਸ ਨੇੜੇ ਛਾਪਾ ਮਾਰਿਆ ਗਿਆ। ਅਸ ਦੌਰਾਨ ਪਿਮਸ ਹਸਪਤਾਲ ਦੇ ਬਾਹਰਲੇ ਇਲਾਕੇ ’ਚੋਂ ਭੀਖ ਮੰਗਦੀਆਂ 2 ਬੱਚੀਆਂ ਨੂੰ ਰੈਸਕਿਊ ਕੀਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਲੜਕੀਆਂ ਦੀ ਉਮਰ 8-11 ਸਾਲ ਦੇ ਕਰੀਬ ਹੈ, ਜਿਨ੍ਹਾਂ ਨੂੰ ਮੈਡੀਕਲ ਕਰਵਾਉਣ ਉਪਰੰਤ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕਰਨ ਤੋਂ ਬਾਅਦ ਚਿਲਡਰਨ ਹੋਮ ਗਾਂਧੀ ਵਾਨਿਤਾ ਆਸ਼ਰਮ ਵਿੱਚ ਸ਼ੈਲਟਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚੀਆਂ ਦੇ ਮਾਪਿਆਂ ਦੇ ਬਾਲ ਭਲਾਈ ਕਮੇਟੀ ਅੱਗੇ ਪੇਸ਼ ਹੋਣ ਤੋਂ ਬਾਅਦ ਕਾਰਵਾਈ ਆਰੰਭੀ ਜਾਵੇਗੀ।
Advertisement
Advertisement
×