ਕੌਮਾਂਤਰੀ ਪੰਜਾਬੀ ਦਿਵਸ ਮਨਾਇਆ
12ਵੀਂ ਸਦੀ ਦੇ ਮਹਾਨ ਸੂਫੀ ਦਰਵੇਸ਼ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਦਿਵਸ ਮੌਕੇ ਜਨਵਾਦੀ ਲੇਖਕ ਸੰਘ ਵਲੋਂ ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਸਹਿਯੋਗ ਨਾਲ ਕੌਮਾਂਤਰੀ ਪੰਜਾਬੀ ਮਾਤ- ਭਾਸ਼ਾ ਦਿਵਸ ਮਨਾਇਆ ਗਿਆ। ਸਕੂਲ ਦੇ ਮੁਖੀ ਪ੍ਰਤੀਕ ਸਹਿਦੇਵ ਅਤੇ ਅੰਕਿਤਾ ਸਹਿਦੇਵ...
12ਵੀਂ ਸਦੀ ਦੇ ਮਹਾਨ ਸੂਫੀ ਦਰਵੇਸ਼ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਦਿਵਸ ਮੌਕੇ ਜਨਵਾਦੀ ਲੇਖਕ ਸੰਘ ਵਲੋਂ ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਸਹਿਯੋਗ ਨਾਲ ਕੌਮਾਂਤਰੀ ਪੰਜਾਬੀ ਮਾਤ- ਭਾਸ਼ਾ ਦਿਵਸ ਮਨਾਇਆ ਗਿਆ।
ਸਕੂਲ ਦੇ ਮੁਖੀ ਪ੍ਰਤੀਕ ਸਹਿਦੇਵ ਅਤੇ ਅੰਕਿਤਾ ਸਹਿਦੇਵ ਨੇ ਕਿਹਾ ਕਿ ਉਹਨਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਵਿਦਵਾਨ ਸਾਹਿਤਕਾਰ ਵਿਦਿਆਰਥੀਆਂ ਨਾਲ ਮਾਤ ਭਾਸ਼ਾ ਪ੍ਰਤੀ ਸੰਵਾਦ ਰਚਾਉਂਦੇ ਹਨ।
ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਬਾਬਾ ਸ਼ੇਖ ਫਰੀਦ ਸਾਹਿਬ ਨੂੰ ਅਕੀਦਤ ਭੇਟ ਕੀਤੀ। ਪੰਜਾਬੀ ਸ਼ਾਇਰ ਮਲਵਿੰਦਰ ਨੇ ਬੋਲਦਿਆਂ ਕਿਹਾ ਕਿ ਮਾਤਰੀ ਜੁਬਾਨ ਧਰਮਾਂ ਦੀਆਂ ਵਲਗਣਾਂ ਤੋਂ ਉੱਪਰ ਉੱਠ ਕੇ ਮਨੁੱਖ ਨੂੰ ਸਾਂਝੇ ਸੱਭਿਆਚਾਰ ਵਿੱਚ ਪਰੋ ਕੇ ਰੱਖਦੀ ਹੈ।
ਡਾ. ਹੀਰਾ ਸਿੰਘ ਨੇ ਤੱਥਾਂ ਤੇ ਆਧਾਰਿਤ ਬੋਲਦਿਆਂ ਕਿਹਾ ਕਿ ਮਾਂ ਬੋਲੀ ਪੰਜਾਬੀ ਕੇਵਲ ਸਾਡੀ ਮਾਤ-ਭਾਸ਼ਾ ਹੀ ਨਹੀਂ ਸਗੋਂ ਸਾਡੀ ਸੱਭਿਆਚਾਰਕ ਪਛਾਣ ਦਾ ਅਟੁੱਟ ਹਿੱਸਾ ਹੈ।
ਪੰਜਾਬੀ ਸ਼ਾਇਰਾ ਵਿਜੇਤਾ ਰਾਜ ਨੇ ਆਪਣੀ ਨਜ਼ਮ ਤਰੱਨੁਮ ਵਿੱਚ ਪੇਸ਼ ਕਰਕੇ ਮਾਹੌਲ ਨੂੰ ਅਦਬੀ ਰੰਗ ਬਖ਼ਸ਼ਿਆ। ਕਾਲਮ ਨਵੀਸ ਮਨਮੋਹਨ ਸਿੰਘ ਢਿੱਲੋਂ, ਨਾਵਲਕਾਰ ਵਜੀਰ ਸਿੰਘ ਰੰਧਾਵਾ ਅਤੇ ਸਕੂਲ ਅਧਿਆਪਕਾਂ ਨੇ ਵੀ ਵਿਚਾਰ ਰੱਖੇ। ਐਡਵੋਕੇਟ ਮੋਹਿਤ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਧੰਨਵਾਦ ਕੀਤਾ।