ਬੰਗਾ ’ਚ ਅੰਤਰ ਕਾਲਜ ਸਾਹਿਤ ਉਚਾਰਨ ਮੁਕਾਬਲੇ
ਇਸ ਮੌਕੇ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਸੁਖਮਨਵੀਰ ਸਿੰਘ, ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੀ ਮਹਿਕਪ੍ਰੀਤ ਕੌਰ, ਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਦੀ ਸਖਮਨੀ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਵਧੀਆ ਪੇਸ਼ਕਾਰੀ ਲਈ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਅਮਨੀਤ ਕੌਰ, ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਦੀ ਸੁਨੇਹਾ ਰਾਏ, ਸਰਕਾਰੀ ਬਹੁਤਕਨੀਕੀ ਕਾਲਜ ਬਹਿਰਾਮ ਅਤੇ ਗੁਰੂ ਨਾਨਕ ਕਾਲਜ ਬੰਗਾ ਦੀ ਜਾਨਵੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ, ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ, ਸੰਸਥਾ ਦੇ ਪ੍ਰਧਾਨ ਸੁਰਜੀਤ ਮਜਾਰੀ ਨੇ ਪ੍ਰਤੀਯੋਗੀਆਂ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰੋ. ਨਿਰਮਲਜੀਤ ਕੌਰ, ਗੁਰਨੇਕ ਸ਼ੇਰ, ਰਜਨੀ ਸ਼ਰਮਾ, ਨੀਰੂ ਜੱਸਲ, ਦਵਿੰਦਰ ਸਕੋਹਪੁਰੀ, ਸੁੱਚਾ ਰਾਮ ਜਾਡਲਾ, ਹਰੀ ਕਿਸ਼ਨ ਪਟਵਾਰੀ, ਦਵਿੰਦਰ ਸਕੋਹਪੁਰੀ, ਦੇਸ ਰਾਜ ਬਾਲੀ ਤੇ ਰਵਿੰਦਰ ਸਿੰਘ ਮੱਲਾ ਬੇਦੀਆਂ ਹਾਜ਼ਰ ਸਨ। ਮੰਚ ਸੰਚਾਲਨ ਸੰਸਥਾ ਦੇ ਸਕੱਤਰ ਰਾਜਿੰਦਰ ਜੱਸਲ ਨੇ ਕੀਤਾ।