ਟਰੱਸਟ ਦੀ ਮਾਰਕੀਟ ’ਤੇ ਕੀਤਾ ਨਾਜਾਇਜ਼ ਕਬਜ਼ਾ ਹਟਾਇਆ
ਜਸਬੀਰ ਸਿੰਘ ਚਾਨਾ ਕਪੂਰਥਲਾ, 6 ਮਈ ਸ਼ਹਿਰ ਦੀ ਜਾਮਾ ਮਸਜਿਦ ਲਾਗੇ ਬਣੀ ਨਗਰ ਸੁਧਾਰ ਟਰੱਸਟ ਦੀ ਸ਼ਾਪਿੰਗ ਕੰਪਲੈਕਸ ਮਾਰਕੀਟ ਨੂੰ ਅੱਜ ਸੱਜਣ ਸਿੰਘ ਚੀਮਾ ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਕਬਜ਼ਾ ਮੁਕਤ ਕਰਵਾ ਦਿੱਤਾ ਹੈ। ਚੀਮਾ ਨੇ ਦੱਸਿਆ ਕਿ 1979 ’ਚ...
Advertisement
ਜਸਬੀਰ ਸਿੰਘ ਚਾਨਾ
ਕਪੂਰਥਲਾ, 6 ਮਈ
Advertisement
ਸ਼ਹਿਰ ਦੀ ਜਾਮਾ ਮਸਜਿਦ ਲਾਗੇ ਬਣੀ ਨਗਰ ਸੁਧਾਰ ਟਰੱਸਟ ਦੀ ਸ਼ਾਪਿੰਗ ਕੰਪਲੈਕਸ ਮਾਰਕੀਟ ਨੂੰ ਅੱਜ ਸੱਜਣ ਸਿੰਘ ਚੀਮਾ ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਕਬਜ਼ਾ ਮੁਕਤ ਕਰਵਾ ਦਿੱਤਾ ਹੈ। ਚੀਮਾ ਨੇ ਦੱਸਿਆ ਕਿ 1979 ’ਚ ਇਹ ਕੰਪਲੈਕਸ ਟਰੱਸਟ ਵਲੋਂ ਉਸਾਰਿਆ ਗਿਆ ਸੀ ਜਿਸ ’ਚੋਂ ਕੁਝ ਦੁਕਾਨਾਂ ਕਿਰਾਏ ’ਤੇ ਚੜ੍ਹੀਆਂ ਸਨ ਤੇ ਬਾਕੀ ਦੁਕਾਨਾਂ ਖਾਲੀ ਪਈਆਂ ਸਨ ਪਰ ਇੱਥੇ ਮਕੈਨਿਕ ਦੁਕਾਨਦਾਰ ਨੇ ਆਪਣੀਆਂ ਗੱਡੀਆਂ ਖੜ੍ਹੀਆਂ ਕਰਕੇ ਸਾਰੀ ਮਾਰਕੀਟ ’ਤੇ ਕਬਜ਼ਾ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਕਾਫ਼ੀ ਦੁਕਾਨਾਂ ਕਬਜ਼ੇ ਕਰਕੇ ਖਾਲੀਆਂ ਪਈਆਂ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਫ਼ੋਰਸ ਦੀ ਮਦਦ ਨਾਲ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਨੂੰ ਖਾਲੀ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਮਾਰਕੀਟ ਦੀਆਂ ਦੁਕਾਨਾਂ ਤੋਂ ਟਰੱਸਟ ਦੀ ਆਮਦਨ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਪੇਡ ਪਾਰਕਿੰਗ ਬਣਾਈ ਜਾਵੇਗੀ।
Advertisement
×