ਭਗਵਾਨ ਦਾਸ ਸੰਦਲ
ਦਸੂਹਾ, 6 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਸਮਾਨ ਸ਼ਹੀਦ ਦਾ ਨਤੀਜਾ ਸੌ ਫੀਸਦੀ ਰਿਹਾ। ਪ੍ਰਿੰਸੀਪਲ ਜਗਜੀਤ ਕੌਰ ਨੇ ਦੱਸਿਆ ਕਿ ਹਰਲੀਨ ਸੈਣੀ ਪੁੱਤਰੀ ਰਾਜਿੰਦਰ ਸਿੰਘ ਨੇ 90 ਫੀਸਦੀ, ਜਸ਼ਨਦੀਪ ਕੌਰ ਪੁੱਤਰੀ ਸਮਸ਼ੇਰ ਸਿੰਘ ਨੇ 89 ਫੀਸਦੀ ਅਤੇ ਜੈਸਿਕਾ ਪੁੱਤਰੀ ਪ੍ਰਭਦੀਪ ਨੇ 88 ਫੀਸਦੀ ਅੰਕ ਹਾਸਲ ਕਰਕੇ ਸਕੂਲ ਵਿੱਚੋਂ ਕ੍ਰਮਵਾਰ ਪਹਿਲੀਆਂ ਤਿੰਨ ਪੁਜੀਸ਼ਨਾਂ ’ਤੇ ਕਬਜ਼ਾ ਕੀਤਾ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਇਕਬਾਲ ਸਿੰਘ ਚੀਮਾ, ਪ੍ਰਧਾਨ ਦਵਿੰਦਰ ਸਿੰਘ ਚੀਮਾ ਅਤੇ ਚੇਅਰਮੈਨ ਰਵਿੰਦਰਪਾਲ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਪ੍ਰਿੰਸੀਪਲ ਮੈਡਮ ਦੀ ਯੋਗ ਅਗਵਾਈ ਸਿਰ ਬੰਨ੍ਹਿਆ। ਇਸ ਮੌਕੇ ਅਮਰਜੀਤ ਸਿੰਘ, ਵਿਕਾਸ ਕੁਮਾਰ, ਜਸਪਾਲ ਸਿੰਘ, ਮਨਜੀਤ ਕੌਰ, ਬਲਜੀਤ ਕੌਰ, ਸੁਰਜੀਤ ਕੌਰ, ਪਰਮਿੰਦਰ ਕੌਰ, ਅਮਰਪ੍ਰੀਤ ਕੌਰ, ਰਜਨੀ, ਜਸਪ੍ਰੀਤ ਕੌਰ, ਰਣਜੀਤ ਕੌਰ, ਮਨਜੋਤ ਕੌਰ, ਕਮਲਜੀਤ ਕੌਰ, ਜਸਪਿੰਦਰ ਕੌਰ, ਜੀਵਨ ਜੋਤੀ, ਰਾਧਿਕਾ, ਮਮਤਾ, ਨੇਹਾ ਮੌਜੂਦ ਸਨ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦਾ ਅੱਠਵੀਂ ਦੀ ਨਤੀਜਾ 100 ਫੀਸਦੀ ਰਿਹਾ। ਸਕੂਲ ਦੇ ਚੇਅਰਮੈਨ ਰਵੀ ਅਰੋੜਾ ਅਤੇ ਪ੍ਰਿੰਸੀਪਲ ਵਿਭੂਤੀ ਅਰੋੜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਨ੍ਹਾਂ ਦੇ ਸਕੂਲ ਦੀ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਵਿਦਿਆਰਥਣ ਏਂਜਲ ਨੇ 97.66 ਫੀਸਦ ਅੰਕ ਹਾਸਲ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਨੇਹ ਰਾਣੀ ਨੇ 96.50 ਫੀਸਦ ਅੰਕ ਹਾਸਲ ਕਰਕੇ ਸਕੂਲ ਵਿੱਚ ਦੂਜਾ, ਰੀਆ ਨੇ 96 ਫੀਸਦ ਅੰਕ ਹਾਸਲ ਕਰਕੇ ਤੀਜਾ ਅਤੇ ਅੰਕਿਤ ਨੇ 95.33 ਫੀਸਦ ਅੰਕ ਹਾਸਲ ਕਰਕੇ ਚੌਥਾ ਸਥਾਨ ਹਾਸਲ ਕੀਤਾ। ਰਵੀ ਅਰੋੜਾ ਨੇ ਦੱਸਿਆ ਕਿ ਧਨਵੀਰ ਨੇ 93 ਫੀਸਦ, ਏਕਮਪ੍ਰੀਤ, ਗੁਰਲੀਨ ਅਤੇ ਜੈਸਮੀਨ ਨੇ 91.33 ਫੀਸਦ, ਗਗਨਜੀਤ ਨੇ 91 ਫੀਸਦ, ਗੁਰਮਨ ਨੇ 90.33 ਫੀਸਦ ਅਤੇ ਸੁਖਮਨਪ੍ਰੀਤ, ਭਾਵਨਾ ਅਤੇ ਜੋਧਵਾਲ ਨੇ 90 ਫੀਸਦ ਅੰਕ ਹਾਸਲ ਕੀਤੇ।
ਸੁਨੈਨਾ ਰੱਤੀ 95.3 ਫੀਸਦੀ ਅੰਕਾਂ ਨਾਲ ਸਕੂਲ ’ਚੋਂ ਅੱਵਲ
ਤਲਵਾੜਾ(ਦੀਪਕ ਠਾਕੁਰ): ਬੀਤੇ ਦਿਨੀਂ ਪੰਜਾਬ ਸਿੱਖਿਆ ਬੋਰਡ ਮੁਹਾਲੀ ਵੱਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜਿਆਂ ’ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ- 2 ਤਲਵਾੜਾ ਦੇ ਵਿਦਿਆਰਥੀਆਂ ਦਾ ਪ੍ਰਰਦਸ਼ਨ ਸ਼ਾਨਦਾਰ ਰਿਹਾ ਹੈ। ਸਕੂਲ ਮੁਖੀ ਕੁਸਮ ਸ਼ਰਮਾ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਸਾਰੇ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਵਿਦਿਆਰਥਣ ਸੁਨੈਨਾ ਰੱਤੀ ਨੇ 95.3 ਫੀਸਦੀ ਅੰਕ ਹਾਸਲ ਕਰਕੇ ਸਕੂਲ ’ਚੋਂ ਪਹਿਲਾ ਸਥਾਲ ਹਾਸਲ ਕੀਤਾ ਹੈ, ਪੁਨੀਤ 95.1 ਅੰਕਾਂ ਨਾਲ ਦੂਜੇ ਅਤੇ ਦੀਪਕ ਥਾਪਤ ਤੇ ਸੋਨਾਕਸ਼ੀ 93.6 ਫੀਸਦ ਅੰਕਾਂ ਨਾਲ ਕ੍ਰਮਵਾਰ ਤੀਜੇ ਸਥਾਨ ’ਤੇ ਰਹੇ ਹਨ। ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਅਮਰਪਾਲ ਸਿੰਘ ਜ਼ੌਹਰ, ਵਾਈਸ ਚੇਅਰਮੈਨ ਮਨਦੀਪ ਸਿੰਘ, ਪ੍ਰਧਾਨ ਉਮਰਾਓ ਸਿੰਘ, ਸਰਪ੍ਰਸਤ ਏਪੀ ਐੱਸ ਉੱਭੀ ਅਤੇ ਵਿੱਤ ਸਕੱਤਰ ਸੁਰਿੰਦਰ ਸਿੰਘ ਸੈਣੀ ਨੇ ਪ੍ਰਿੰਸੀਪਲ ਕੁਸਮ ਸ਼ਰਮਾ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।