DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਕੀ ਲੀਗ: ਬਠਿੰਡਾ ਨੇ ਜੂਨੀਅਰ ਵਰਗ ਦੇ ਖਿਤਾਬ ’ਤੇ ਕਬਜ਼ਾ ਕੀਤਾ

ਹਤਿੰਦਰ ਮਹਿਤਾ ਜਲੰਧਰ, 27 ਮਾਰਚ ਕੇਂਦਰ ਸਰਕਾਰ ਦੇ ਖੇਡ ਮੰਤਰਾਲੇ, ਸਪੋਰਟਸ ਅਥਾਰਿਟੀ ਆਫ ਇੰਡੀਆ ਅਤੇ ਹਾਕੀ ਇੰਡੀਆ ਵੱਲੋਂ ਹਾਕੀ ਪੰਜਾਬ ਦੇ ਸਹਿਯੋਗ ਨਾਲ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਕਰਵਾਈ ਗਈ ਅਸ਼ਮਿਤਾ ਹਾਕੀ ਲੀਗ (ਜੂਨੀਅਰ ਤੇ ਸਬ ਜੂਨੀਅਰ ਲੜਕੀਆਂ) ਸਮਾਪਤ ਹੋ...
  • fb
  • twitter
  • whatsapp
  • whatsapp
featured-img featured-img
ਖ਼ਿਤਾਬ ਜਿੱਤਣ ਮਗਰੋਂ ਖੁਸ਼ੀ ਦੇ ਰੌਂਅ ’ਚ ਬਠਿੰਡਾ ਟੀਮ।
Advertisement

ਹਤਿੰਦਰ ਮਹਿਤਾ

ਜਲੰਧਰ, 27 ਮਾਰਚ

Advertisement

ਕੇਂਦਰ ਸਰਕਾਰ ਦੇ ਖੇਡ ਮੰਤਰਾਲੇ, ਸਪੋਰਟਸ ਅਥਾਰਿਟੀ ਆਫ ਇੰਡੀਆ ਅਤੇ ਹਾਕੀ ਇੰਡੀਆ ਵੱਲੋਂ ਹਾਕੀ ਪੰਜਾਬ ਦੇ ਸਹਿਯੋਗ ਨਾਲ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਕਰਵਾਈ ਗਈ ਅਸ਼ਮਿਤਾ ਹਾਕੀ ਲੀਗ (ਜੂਨੀਅਰ ਤੇ ਸਬ ਜੂਨੀਅਰ ਲੜਕੀਆਂ) ਸਮਾਪਤ ਹੋ ਗਈ। ਜੂਨੀਅਰ ਵਰਗ ਵਿੱਚ ਬਠਿੰਡਾ ਨੇ ਖਿਤਾਬ ਜਿੱਤਿਆ ਜਦਕਿ ਸਬ ਜੂਨੀਅਰ ਵਰਗ ਵਿੱਚ ਮੋਹਾਲੀ ਨੇ ਖਿਤਾਬ ਤੇ ਕਬਜ਼ਾ ਕੀਤਾ। ਜੇਤੂ ਟੀਮਾਂ ਨੂੰ ਦੋੋ-ਦੋ ਲੱਖ ਰੁਪਏ ਅਤੇ ਜੇਤੂ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਦੂਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ 1.60 ਲੱਖ-1.60 ਲੱਖ ਰੁਪਏ ਅਤੇ ਉਪ ਜੇਤੂ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ 1.20 ਲੱਖ-1.20 ਲੱਖ ਰੁਪਏ ਅਤੇ ਤੀਜੇ ਸਥਾਨ ਵਾਲੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਓਲੰਪੀਅਨ ਬਲਜੀਤ ਸਿੰਘ ਢਿੱਲੋਂ, ਅਮਰੀਕ ਸਿੰਘ ਪੁਆਰ ਜਨਰਲ ਸਕੱਤਰ ਹਾਕੀ ਪੰਜਾਬ, ਓਲੰਪੀਅਨ ਸੰਜੀਵ ਕੁਮਾਰ ਅਤੇ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਚੋਣਕਰਤਾ ਮੁਕੇਸ਼ ਕੁਮਾਰ ਨੇ ਦਿੱਤੇ।

ਜੂਨੀਅਰ ਵਰਗ ਦਾ ਫਾਈਨਲ ਮੁਕਾਬਲਾ ਰੁਮਾਂਚਕ ਰਿਹਾ। ਬਠਿੰਡਾ ਨੇ ਜਲੰਧਰ ਨੂੰ ਸਡਨ ਡੈਥ ਰਾਹੀਂ 4-3 ਨਾਲ ਹਰਾ ਕੇ ਖਿਤਾਬ ਜਿੱਤਿਆ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰ ਸਨ। ਸਭ ਜੂਨੀਅਰ ਵਰਗ ਵਿੱਚ ਮੁਹਾਲੀ ਨੇ ਬਠਿਡਾ ਨੂੰ 4-2 ਨਾਲ ਹਾਰ ਕੇ ਖਿਤਾਬ ਜਿੱਤਿਆ। ਜੂਨੀਅਰ ਵਰਗ ਵਿੱਚ ਤੀਜੇ ਸਥਾਨ ’ਤੇ ਮੁਹਾਲੀ ਰਹੀ ਜਿਸ ਨੇ ਮੁਕਤਸਰ ਨੂੰ 2-1 ਦੇ ਫਰਕ ਨਾਲ ਹਰਾਇਆ ਜਦਕਿ ਸਬ ਜੂਨੀਅਰ ਵਰਗ ਵਿੱਚ ਮੁਕਤਸਰ ਨੇ ਅੰਮ੍ਰਿਤਸਰ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।

ਸਬ ਜੂਨੀਅਰ ਵਰਗ ਵਿੱਚ ਜੇਤੂ ਮੁਹਾਲੀ ਟੀਮ ਦੀਆਂ ਖਿਡਾਰਨਾਂ। ਫੋਟੋ: ਮਲਕੀਅਤ ਸਿੰਘ

ਇਸ ਮੌਕੇ ਹਾਕੀ ਪੰਜਾਬ ਦੇ ਐਗਜੀਕਿਊਟਿਵ ਮੈਂਬਰ ਗੁਰਮੀਤ ਸਿੰਘ, ਕੁਲਬੀਰ ਸਿੰਘ, ਪਰਮਿੰਦਰ ਕੌਰ, ਰਾਜਵੰਤ ਸਿੰਘ, ਰਿਪੁਦਮਨ ਕੁਮਾਰ ਸਿੰਘ, ਜੀ ਐਸ ਸੰਘਾ, ਰਾਮ ਸਰਨ, ਐਚਐਸ ਸੰਘਾ, ਵਰਿੰਦਰਪ੍ਰੀਤ ਸਿੰਘ ਰਾਏ, ਜਗਜੀਤ ਸਿੰਘ ਸਿੱਧੂ, ਦਵਿੰਦਰਪਾਲ ਸਿੰਘ, ਹਰਭੁਪਿੰਦਰ ਸਿੰਘ ਸਮਰਾ, ਕੁਲਦੀਪ ਸਿੰਘ, ਰਵਿੰਦਰ ਸਿੰਘ ਲਾਲੀ, ਯੁਧਵਿੰਦਰ ਸਿੰਘ, ਧਰਮਪਾਲ ਸਿੰਘ, ਮਹਾਬੀਰ ਸਿੰਘ, ਸਰਬਤੇਜ ਸਿੰਘ, ਸੁਰਿੰਦਰ ਸਿੰਘ, ਦਲਜੀਤ ਸਿੰਘ, ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਆਬਜ਼ਰਵਰ ਨਵਦੀਪ ਬੰਗੜ ਅਤੇ ਰਾਜੇਸ਼ ਕੁਮਾਰ ਤੇ ਅਵਤਾਰ ਸਿੰਘ ਪਿੰਕਾ ਹਾਜ਼ਰ ਸਨ।

Advertisement
×