ਸਿਹਤ ਵਿਭਾਗ ਨੇ ਵਿਸ਼ੇਸ਼ ਕੈਂਪ ਲਗਾਇਆ
ਸਿਹਤ ਵਿਭਾਗ ਨੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਿਵ ਅਭਿਆਨ ਇੱਥੇ ਸੀਨੀਅਰ ਮੈਡੀਕਲ ਅਫਸਰ ਡਾ. ਦੀਪਕ ਚੰਦਰ ਦੀ ਅਗਵਾਈ ਵਿੱਚ ਗਰਭਵਤੀ ਔਰਤਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ। ਕੈਂਪ ’ਚ ਗਰਭਵਤੀ ਮਹਿਲਾਵਾਂ ਦੇ ਟੈਸਟ ਕੀਤੇ ਗਏ ਅਤੇ ਮਾਂ ਅਤੇ ਬੱਚੇ ਦੀ ਸਿਹਤ...
Advertisement
ਸਿਹਤ ਵਿਭਾਗ ਨੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਿਵ ਅਭਿਆਨ ਇੱਥੇ ਸੀਨੀਅਰ ਮੈਡੀਕਲ ਅਫਸਰ ਡਾ. ਦੀਪਕ ਚੰਦਰ ਦੀ ਅਗਵਾਈ ਵਿੱਚ ਗਰਭਵਤੀ ਔਰਤਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ। ਕੈਂਪ ’ਚ ਗਰਭਵਤੀ ਮਹਿਲਾਵਾਂ ਦੇ ਟੈਸਟ ਕੀਤੇ ਗਏ ਅਤੇ ਮਾਂ ਅਤੇ ਬੱਚੇ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਲਾਹ ਅਤੇ ਦਵਾਈਆਂ ਦਿੱਤੀਆਂ ਗਈਆਂ। ਐੱਸਐੱਮਓ ਨੇ ਦੱਸਿਆ ਕਿ ਜ਼ੱਚਾ-ਬੱਚਾ ਦੀ ਤੰਦਰੁਸਤੀ ਲਈ ਗਰਭਵਤੀ ਔਰਤਾਂ ਦੀ ਆਸ਼ਾ ਵਰਕਰਾਂ ਅਤੇ ਏਐੱਨਐੱਮ ਵੱਲੋਂ ਘਰ-ਘਰ ਜਾ ਕੇ ਸਿਹਤ ਜਾਂਚ ਕੀਤੀ ਜਾਂਦੀ ਹੈ। ਕੈਂਪ ਵਿੱਚ ਡਾ. ਰਾਜਵੀ ਪ੍ਰੋਹਿਤ, ਐੱਲਐੱਚਵੀ ਮਨਜੀਤ ਕੌਰ, ਬਲਜਿੰਦਰ ਕੌਰ, ਏਐੱਨਐੱਮ ਸੰਦੀਪ ਕੌਰ ਅਤੇ ਨਰਿੰਦਰ ਕੌਰ ਨੇ ਸੇਵਾਵਾਂ ਦਿੱਤੀਆਂ। ਗਰਭਵਤੀ ਔਰਤਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
Advertisement