ਗੁਰਮਤਿ ਸਮਾਗਮ ਅੱਜ
ਪੱਤਰ ਪ੍ਰੇਰਕ ਮੁਕੇਰੀਆਂ, 29 ਨਵੰਬਰ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸ਼ੁਰੂ ਕੀਤੀ ਮੁਹਿੰਮ ਅਧੀਨ ਗੁਰਮਤਿ ਸਮਾਗਮ 30 ਨਵੰਬਰ ਨੂੰ ਬਾਬਾ ਲੱਖੀ ਸ਼ਾਹ ਲੁਬਾਣਾ ਭਵਨ ਮੁਕੇਰੀਆਂ ਵਿਖੇ ਕਰਵਾਇਆ ਜਾ ਰਿਹਾ ਹੈ। ਸਿੱਖ ਸਦਭਾਵਨਾ ਦਲ ਦੇ ਜ਼ਿਲ੍ਹਾ ਜਥੇਦਾਰ ਭਾਈ ਗੁਰਵਤਨ ਸਿੰਘ ਨੇ...
Advertisement
ਪੱਤਰ ਪ੍ਰੇਰਕ
ਮੁਕੇਰੀਆਂ, 29 ਨਵੰਬਰ
Advertisement
ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸ਼ੁਰੂ ਕੀਤੀ ਮੁਹਿੰਮ ਅਧੀਨ ਗੁਰਮਤਿ ਸਮਾਗਮ 30 ਨਵੰਬਰ ਨੂੰ ਬਾਬਾ ਲੱਖੀ ਸ਼ਾਹ ਲੁਬਾਣਾ ਭਵਨ ਮੁਕੇਰੀਆਂ ਵਿਖੇ ਕਰਵਾਇਆ ਜਾ ਰਿਹਾ ਹੈ। ਸਿੱਖ ਸਦਭਾਵਨਾ ਦਲ ਦੇ ਜ਼ਿਲ੍ਹਾ ਜਥੇਦਾਰ ਭਾਈ ਗੁਰਵਤਨ ਸਿੰਘ ਨੇ ਦੱਸਿਆ ਕਿ 11 ਵਜੇ ਤੋਂ 2 ਵਜੇ ਤੱਕ ਹੋਣ ਵਾਲੇ ਇਸ ਸਮਾਗਮ ਦੌਰਾਨ ਸ਼ੇਰ-ਏ-ਪੰਜਾਬ ਦਲ ਅਤੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ ਅਤੇ ਸ਼ੇਰ-ਏ-ਪੰਜਾਬ ਦਲ ਦੇ ਹਕੀਕੀ ਮੰਤਵ ਬਾਰੇ ਦੱਸਣਗੇ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਪੁੱਜ ਕੇ ਸਮਾਗਮ ਦਾ ਹਿੱਸਾ ਬਣਨ।
Advertisement
Advertisement
×