ਗੋਲੀ ਲੱਗਣ ਨਾਲ ਜ਼ਖ਼ਮੀ
ਨਜ਼ਦੀਕੀ ਪਿੰਡ ਪੰਜਢੇਰਾ ਵਿੱਚ ਲੰਘੀ ਰਾਤ ਗੋਲੀ ਚੱਲਣ ਦੀ ਘਟਨਾ ’ਚ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਸਥਾਨਕ ਸੇਂਟ ਜੌਸਫ ਸਕੂਲ ਦੇ ਪਿਛਲੇ ਪਾਸੇ ਵਾਪਰੀ ਇਸ ਘਟਨਾ ਦਾ ਕਾਰਨ ਦੋ ਧਿਰਾਂ ‘ਚ ਤਕਰਾਰ ਹੋਇਆ ਦੱਸਿਆ ਜਾ ਰਿਹਾ ਹੈ। ਥਾਣਾ ਮੁਖੀ...
ਨਜ਼ਦੀਕੀ ਪਿੰਡ ਪੰਜਢੇਰਾ ਵਿੱਚ ਲੰਘੀ ਰਾਤ ਗੋਲੀ ਚੱਲਣ ਦੀ ਘਟਨਾ ’ਚ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਸਥਾਨਕ ਸੇਂਟ ਜੌਸਫ ਸਕੂਲ ਦੇ ਪਿਛਲੇ ਪਾਸੇ ਵਾਪਰੀ ਇਸ ਘਟਨਾ ਦਾ ਕਾਰਨ ਦੋ ਧਿਰਾਂ ‘ਚ ਤਕਰਾਰ ਹੋਇਆ ਦੱਸਿਆ ਜਾ ਰਿਹਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੋਲੀ ਲੱਗਣ ਨਾਲ ਕਰਨ ਪੁੱਤਰ ਸੁਰਿੰਦਰ ਕੁਮਾਰ ਵਾਸੀ ਉਚੀ ਘਾਟੀ ਜ਼ਖ਼ਮੀ ਹੋ ਗਿਆ, ਜਿਸ ਦੇ ਪੇਟ ’ਚ ਗੋਲੀ ਲੱਗੀ ਹੈ। ਜ਼ਖ਼ਮੀ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਤੋਂ ਜਲੰਧਰ ਦੇ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ। ਵਾਰਦਾਤ ਪਿੱਛੇ ਕਾਰਨ ਪੈਸੇ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ। -ਪੱਤਰ ਪ੍ਰੇਰਕ
ਪੁਲ ਤੋਂ ਡਿੱਗ ਕੇ ਜ਼ਖ਼ਮੀ
ਫਿਲੌਰ: ਜੀਟੀ ਰੋਡ ਖਹਿਰਾ ਪੁਲ ’ਤੇ ਵਾਪਰੇ ਹਾਦਸੇ ’ਚ ਇੱਕ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਜਤਿਨ ਨਾਮੀ ਵਿਅਕਤੀ ਮੋਟਰਸਾਈਕਲ ’ਤੇ ਲੁਧਿਆਣਾ ਤੋਂ ਕਪੂਰਥਲਾ ਜਾ ਰਿਹਾ ਸੀ ਕਿ ਖਹਿਰਾ ਪੁਲ ’ਤੇ ਉਸ ਨੂੰ ਪਿੱਛੋਂ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਪੁਲ ਤੋਂ ਥੱਲੇ ਡਿੱਗ ਪਿਆ। ਐੱਸ ਐੱਸ ਐੱਫ ਟੀਮ ਟੀਮ ਨੇ ਮੌਕੇ ’ਤੇ ਜਤਿਨ ਨੂੰ ਫਸਟ ਏਡ ਦਿੱਤੀ ਤੇ ਹਸਪਤਾਲ ਪਹੁੰਚਾਇਆ। ਥਾਣਾ ਫਿਲੌਰ ਦੇ ਏਐੱਸਆਈ ਧਰਮਿੰਦਰ ਸਿੰਘ ਨੇ ਘਟਨਾ ਬਾਰੇ ਕਿਹਾ ਕਿ ਜਤਿਨ ਦੇ ਪਰਿਵਾਰ ਨੂੰ ਫੋਨ ਦੇ ਜ਼ਰੀਏ ਸੂਚਿਤ ਕਰ ਦਿੱਤਾ ਗਿਆ ਹੈ।

