ਜੀਟੀਬੀ ਕਾਲਜ ਦੀ ਲਾਡਵਿੰਦਰ ’ਵਰਸਿਟੀ ਵਿੱਚੋਂ ਅੱਵਲ
ਦਸੂਹਾ:
ਇੱਥੇ ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਵੱਖ-ਵੱਖ ਜਮਾਤਾਂ ਦੇ ਨਤੀਜਿਆਂ ਵਿੱਚ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਦੀਆਂ ਵਿਦਿਆਰਥਣਾਂ ਵੱਲੋਂ ਯੂਨੀਵਰਸਿਟੀ ਤੇ ਜ਼ਿਲ੍ਹਾ ਪੱਧਰੀ ਮੱਲਾਂ ਮਾਰਨ ਦਾ ਸਿਲਸਿਲਾ ਜਾਰੀ ਹੈ। ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਐੱਮਏ (ਰਾਜਨੀਤੀ ਸ਼ਾਸਤਰ) ਸਮੈਸਟਰ ਤੀਜੇ ਦੇ ਐਲਾਨੇ ਨਤੀਜਿਆਂ ਵਿੱਚ ਵਿਦਿਆਰਥਣ ਲਾਡਵਿੰਦਰ ਕੌਰ ਨੇ 88 ਫੀਸਦੀ ਅੰਕ ਹਾਸਲ ਕਰ ਕੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪਰਵਿੰਦਰ ਕੌਰ 85.5 ਫੀਸਦੀ ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਤੀਜਾ ਅਤੇ ਕਾਮਨੀ ਦੇਵੀ ਨੇ 82 ਫੀਸਦੀ ਅੰਕ ਲੈ ਕੇ ਕਾਲਜ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ, ਉਪ ਪ੍ਰਧਾਨ ਅਜਮੇਰਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਉਪ ਮੈਨੇਜਰ ਦੀਪਗਗਨ ਸਿੰਘ ਗਿੱਲ, ਸੈਕਟਰੀ ਭੁਪਿੰਦਰ ਸਿੰਘ ਰੰਧਾਵਾ, ਜੁਆਇੰਟ ਸੈਕਟਰੀ ਮਹਿੰਦਰ ਸਿੰਘ, ਡੀਨ ਡਾ. ਰੁਪਿੰਦਰ ਕੌਰ ਰੰਧਾਵਾ ਨੇ ਵਿਦਿਆਰਥਣਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਭਾਗ ਦੇ ਮੁਖੀ ਅਸਿਸਟੈਂਟ ਪ੍ਰੋਫ਼ੈਸਰ ਰਾਜਿੰਦਰ ਕੌਰ ਕਲਸੀ ਤੇ ਅਸਿਸਟੈਂਟ ਪ੍ਰੋਫੈਸਰ ਸਿਮਰਨ ਕੌਰ ਵੀ ਮੌਜੂਦ ਸਨ। -ਪੱਤਰ ਪ੍ਰੇਰਕ