ਟਾਵਰ ’ਚੋਂ ਸਾਮਾਨ ਚੋਰੀ ਕਰਕੇ ਲੈ ਜਾਣ ਦੇ ਸਬੰਧ ’ਚ ਸਦਰ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 303(2) ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਪਵਨ ਕੁਮਾਰ ਵਾਸੀ ਬਸਤੀ ਦਾਨਸਮੰਦਾ ਜਲੰਧਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਬੀ-45 ’ਚ ਜ਼ੈੱਡ ਸਕਿਉਰਿਟੀ ’ਚ ਨੌਕਰੀ ਕਰਦਾ ਹੈ ਤੇ ਏਅਰਟੈੱਲ ਟਾਵਰ ਦੀ ਦੇਖ-ਰੇਖ ਕਰਦਾ ਹੈ। ਉਸ ਦੇ ਅੰਡਰ ਆਉਂਦੇ ਟਾਵਰ ’ਚ ਲੱਗਾ ਸੈਮਸੰਗ ਕੰਪਨੀ ਦਾ ਯੂ.ਆਈ.ਸੀ ਡੀ ਕਾਰਡ ਚੋਰੀ ਕਰ ਲਿਆ ਜਿਸ ਸਬੰਧ ’ਚ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ।