ਸੁਨਿਆਰੇ ਦੀ ਦੁਕਾਨ ਤੋਂ ਸਾਮਾਨ ਚੋਰੀ; ਕੇਸ ਦਰਜ
ਪੱਤਰ ਪ੍ਰੇਰਕ ਫਗਵਾੜਾ, 23 ਜੂਨ ਸੁਨਿਆਰੇ ਦੀ ਦੁਕਾਨ ਤੋਂ ਸਾਮਾਨ ਚੋਰੀ ਕਰਕੇ ਲੈ ਜਾਣ ਸਬੰਧੀ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਧਰਮਪਾਲ ਨਿਸ਼ਚਲ ਵਾਸੀ ਵਰਿੰਦਰ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ...
Advertisement
ਪੱਤਰ ਪ੍ਰੇਰਕ
ਫਗਵਾੜਾ, 23 ਜੂਨ
Advertisement
ਸੁਨਿਆਰੇ ਦੀ ਦੁਕਾਨ ਤੋਂ ਸਾਮਾਨ ਚੋਰੀ ਕਰਕੇ ਲੈ ਜਾਣ ਸਬੰਧੀ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਧਰਮਪਾਲ ਨਿਸ਼ਚਲ ਵਾਸੀ ਵਰਿੰਦਰ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਨਿਊ ਮੰਡੀ ਰੋਡ ’ਤੇ ਬਲਾਕ ਓਰਨਾਮੈਂਟ ਨਾਮ ਦੀ ਜਿਊਲਰੀ ਦੀ ਦੁਕਾਨ ਕਰਦਾ ਹੈ। 21 ਜੂਨ ਨੂੰ ਉਸ ਦਾ ਲੜਕਾ ਸਾਰੰਗ ਨਿਸ਼ਚਲ ਰੋਟੀ ਖਾਣ ਲਈ ਘਰ ਗਿਆ ਸੀ ਤੇ ਇਸ ਦੌਰਾਨ ਇੱਕ ਗਾਹਕ ਆਇਆ ਜੋ ਕਹਿਣ ਲੱਗਾ ਕਿ ਉਸ ਨੇ ਸੋਨੇ ਦੀਆਂ ਵਾਲੀਆਂ ਲੈਣੀਆਂ ਹਨ ਤੇ ਉਹ ਵਾਲੀਆਂ ਦੇਖਣ ਲੱਗ ਪਿਆ। ਬਾਅਦ ’ਚ ਉਹ ਦੁਕਾਨ ਤੋਂ ਚਲਾ ਗਿਆ ਤੇ ਕਹਿ ਗਿਆ ਕਿ ਮੈਂ ਘਰ ਵਾਲਿਆਂ ਨਾਲ ਮੁੜ ਕੇ ਆਉਂਦਾ ਹੈ ਤੇ ਜਦੋਂ ਉਸ ਦੇ ਲੜਕੇ ਨੇ ਆ ਕੇ ਬਾਕਸ ਦੇਖਿਆ ਤਾਂ ਉਕਤ ਵਿਅਕਤੀ ਸੋਨੇ ਦੀ ਚੇਨੀ, ਮੁੰਦਰੀ, ਸੋਨੇ ਦੀਆਂ ਵਾਲੀਆਂ ਦਾ ਜੋੜਾ ਚੋਰੀ ਸੀ। ਇਸ ਸਬੰਧ ’ਚ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
×