ਇੱਥੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਸਵਾ ਚਾਰ ਤੋਲਾ ਸੋਨੇ ਦੇ ਗਹਿਣੇ ਤੇ ਤਿੰਨ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਪੀੜਤ ਵਿਪਨ ਕੁਮਾਰ ਵਾਸੀ ਵਾਰਡ ਨੰਬਰ 5 ਨੇ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੀ ਬਿਮਾਰ ਪਤਨੀ ਨਾਲ ਆਪਣੇ ਭਰਾ ਦੇ ਘਰ ਰਹਿ ਰਿਹਾ ਹੈ ਤੇ ਰੋਜ਼ਾਨਾ ਸਵੇਰੇ-ਸ਼ਾਮ ਆਪਣੇ ਘਰ ਵੀ ਚੱਕਰ ਲਗਾਉਂਦਾ ਹੈ। ਲੰਘੀ 10 ਸਤੰਬਰ ਨੂੰ ਜਦੋ ਉਹ ਆਪਣੇ ਘਰ ਗਿਆ ਤਾਂ ਅੰਦਰੋਂ ਦਰਵਾਜਾ ਬੰਦ ਸੀ। ਸ਼ੱਕ ਪੈਣ ‘ਤੇ ਗੁਆਂਢੀਆਂ ਦੀ ਮਦਦ ਨਾਲ ਜਦੋ ਦਰਵਾਜਾ ਤੋੜ ਕੇ ਘਰ ਅੰਦਰ ਦੇਖਿਆ ਤਾਂ ਸਾਰੇ ਕਮਰਿਆਂ ਦਾ ਸਾਮਾਨ ਖਿਲਰਿਆ ਪਿਆ ਸੀ। ਚੋਰਾਂ ਨੇ ਅਲਮਾਰੀਆਂ ਦੇ ਦਰਵਾਜ਼ੇ ਤੋੜ ਕੇ ਕਰੀਬ ਸਵਾ 4 ਤੋਲੇ ਸੋਨੇ ਦੇ ਗਹਿਣੇ, ਤਿੰਨ ਲੱਖ ਰੁਪਏ ਦੀ ਨਗਦੀ, ਐਲ.ਸੀ.ਡੀ ਤੇ ਹੋਰ ਸਾਮਾਨ ਚੋਰੀ ਕਰ ਲਿਆ।