ਕੂੜਾ ਪ੍ਰਬੰਧਨ ਸਬੰਧੀ ਜੀ ਐੱਨ ਡੀ ਯੂ ਵੱਲੋਂ ਟਰੱਸਟ ਆਫ ਪੀਪਲ ਨਾਲ ਸਮਝੌਤਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਕੂੜਾ ਪ੍ਰਬੰਧ ਦੀ ਦਿਸ਼ਾ ਵਿੱਚ ਵੱਡਾ. ਕਦਮ ਚੁੱਕਿਆ ਹੈ। ਯੂਨੀਵਰਸਿਟੀ ਨੇ ਟਰੱਸਟ ਆਫ ਪੀਪਲ ਨਾਲ ਮਲਟੀ-ਲੇਅਰਡਪਲਾਸਟਿਕ (ਐੱਮ ਐੱਲ ਪੀ ) ਅਤੇ ਰਿਫਿਊਜ਼-ਡਰਾਈਵਡ ਫਿਊਲ (ਆਰ ਡੀ ਐੱਫ )...
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਕੂੜਾ ਪ੍ਰਬੰਧ ਦੀ ਦਿਸ਼ਾ ਵਿੱਚ ਵੱਡਾ. ਕਦਮ ਚੁੱਕਿਆ ਹੈ। ਯੂਨੀਵਰਸਿਟੀ ਨੇ ਟਰੱਸਟ ਆਫ ਪੀਪਲ ਨਾਲ ਮਲਟੀ-ਲੇਅਰਡਪਲਾਸਟਿਕ (ਐੱਮ ਐੱਲ ਪੀ ) ਅਤੇ ਰਿਫਿਊਜ਼-ਡਰਾਈਵਡ ਫਿਊਲ (ਆਰ ਡੀ ਐੱਫ ) ਕੂੜੇ ਦੇ ਪ੍ਰਬੰਧ ਲਈ ਇੱਕ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤਾ ਜੀ ਐੱਨ ਡੀ ਯੂ ਦੀ ਸੋਲਿਡ ਲਿਕੁਅਡਰਿਸੋਰਸ ਮੈਨੇਜਮੈਂਟ (ਐੱਸ ਐੱਲ ਆਰ ਐੱਮ ) ਯੂਨਿਟ ਵਿੱਚ ਕੂੜੇ ਦੇ ਪ੍ਰਬੰਧ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਵਾਤਾਵਰਣ ਸੁਰੱਖਿਆ ਅਤੇ ਸਰਕੂਲਰ ਅਰਥਚਾਰੇ ਦੇ ਸਿੱਧਾਂਤਾਂ ਨੂੰ ਉਤਸ਼ਾਹਿਤ ਕਰੇਗਾ। ਇਸ ਸਮਝੌਤੇ ’ਤੇ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕੇ ਐੱਸ ਚਾਹਲ ਅਤੇ ਟਰੱਸਟ ਆਫ ਪੀਪਲ ਦੇ ਸਿਟੀ ਲੀਡ ਸ੍ਰੀ ਅਰਜੁਨ ਰਾਮ ਨੇ ਦਸਤਖ਼ਤ ਕੀਤੇ। ਇਸ ਮੌਕੇ ਪ੍ਰੋ. ਪਲਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ, ਪ੍ਰੋ. ਨਵਦੀਪ ਸਿੰਘ ਸੋਢੀ, ਕੋਆਰਡੀਨੇਟਰ, ਯੂਨੀਵਰਸਿਟੀ ਇੰਡਸਟਰੀਲਿੰਕੇਜ ਪ੍ਰੋਗਰਾਮ ਅਤੇ ਡਾ. ਮਨਪ੍ਰੀਤ ਸਿੰਘ ਭੱਟੀ, ਪ੍ਰੋਫੈਸਰ, ਡਿਪਾਰਟਮੈਂਟ ਆਫ ਬੋਟੈਨੀਕਲ ਐਂਡਇਨਵਾਇਰਮੈਂਟਲ ਸਾਇੰਸਿਜ਼ ਹਾਜ਼ਰ ਸਨ। ਸਮਝੌਤੇ ਅਨੁਸਾਰ, ਟਰੱਸਟ ਆਫ ਪੀਪਲ ਜੀ ਐੱਨ ਡੀ ਯੂ ਦੀ ਐੱਸ ਐੱਲ ਆਰ ਐੱਮ ਯੂਨਿਟ ਤੋਂ ਐੱਮ ਐੱਲ ਪੀ /ਆਰ ਡੀ ਐੱਫ ਕੂੜੇ ਦੀ ਇਕੱਤਰਤਾ ਅਤੇ ਪ੍ਰਬੰਧ ਦੀ ਜ਼ਿੰਮੇਵਾਰੀ ਸੰਭਾਲੇਗਾ।