ਗਿਆਨੀ ਰਘਬੀਰ ਸਿੰਘ ਨੇ 5 ਘਰਾਂ ਦੀਆਂ ਚਾਬੀਆਂ ਸੌਂਪੀਆਂ
ਕਲਗੀਧਰ ਟਰੱਸਟ ਬੜੂ ਸਾਹਿਬ ਨੇ ਹਡ਼੍ਹ ਪੀਡ਼ਤਾਂ ਲਈ ਬਣਾ ਕੇ ਦਿੱਤੇ ਨੇ ਮਕਾਨ
ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਵੱਲੋਂ ਹਰ ਵਾਰ ਦੀ ਤਰ੍ਹਾਂ ਕੁਦਰਤੀ ਆਫਤਾਂ ਨੂੰ ਨਜਿੱਠਣ ਲਈ ਅਕਾਲ ਸੇਵਾ ਟੀਮਾਂ ਨੂੰ ਭੇਜਣ ਦਾ 26 ਅਗਸਤ ਤੋਂ ਉੱਦਮ ਜਾਰੀ ਹੈ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਪਿਛਲੇ ਮਹੀਨੇ ਭਰੋਸਾ ਦਿੱਤਾ ਸੀ ਕਿ ਕਲਗੀਧਰ ਟਰੱਸਟ ਵੱਲੋਂ ਹੜ੍ਹ ਪੀੜਤਾਂ ਨੂੰ ਨਵੇਂ ਮਕਾਨ ਦਿੱਤੇ ਜਾਣਗੇ ਜਾਂ ਨੁਕਸਾਨੇ ਘਰਾਂ ਦੀ ਮੁਰੰਮਤ ਕੀਤੀ ਜਾਵੇਗੀ। ਇਸੇ ਤਹਿਤ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਮੀਤ ਪ੍ਰਧਾਨ ਜਗਜੀਤ ਸਿੰਘ (ਕਾਕਾ ਵੀਰ ਜੀ) ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਵਿੱਚ ਹੜ੍ਹ ਪੀੜਤਾਂ ਨੂੰ ਪੰਜ ਨਵੇਂ ਘਰ ਪਿੰਡ ਲਾਲਵਾਲਾ, ਜੱਗੀ ਵਾਲਾ, ਡਬਰ, ਵੰਝਾਂਵਾਲੀ ਨੰਗਲ ਅਤੇ ਗਾਲਿਬ ਵਿੱਚ ਨਵੇਂ ਪ੍ਰੀ-ਫੈਬਰੀਕੇਟਡ ਮੈਟੀਰੀਅਲ ਨਾਲ ਤਿਆਰ ਕਰਕੇ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਮਕਾਨ ਹੜ੍ਹਾਂ ਦੇ ਪਾਣੀ ਅਤੇ ਭਾਰੀ ਮੀਂਹ ਕਾਰਨ ਢਹਿ ਗਏ ਸਨ। ਇਨ੍ਹਾਂ ਪਰਿਵਾਰਾਂ ਨੂੰ ਮਕਾਨ ਤਿਆਰ ਕਰਕੇ ਦਿੱਤਾ ਗਿਆ, ਜਿਸ ਵਿੱਚ ਰਸੋਈ ਦੇ ਰਾਸ਼ਨ ਤੋਂ ਲੈ ਕੇ ਕੁੱਲ ਘਰੇਲੂ ਸੁੱਖ ਸਹੂਲਤ (ਬੈੱਡ, ਗੱਦੇ, ਪੱਖੇ, ਰਸੋਈ ਦਾ ਕੁਝ ਦਿਨਾਂ ਦਾ ਰਾਸ਼ਨ ਆਦਿ) ਸਾਮਾਨ ਮੁਹੱਈਆ ਕਰਵਾਇਆ ਗਿਆ। ਇਨ੍ਹਾਂ ਘਰਾਂ ਦੀਆਂ ਚਾਬੀਆਂ ਸੌਂਪਣ ਲਈ ਗਿਆਨੀ ਰਘੁਬੀਰ ਸਿੰਘ (ਮੁੱਖ ਗ੍ਰੰਥੀ, ਦਰਬਾਰ ਸਾਹਿਬ) ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਨੇ ਟਰੱਸਟ ਵਲੋਂ ਕੀਤੇ ਇਸ ਨਿਵੇਕਲੇ ਪ੍ਰੀ-ਫੈਬਰੀਕੇਟਡ ਮੈਟੀਰੀਅਲ ਮਕਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਟਰੱਸਟ ਦੇ ਸੇਵਾਦਾਰ ਅਤੇ ਪਿੰਡ ਦੇ ਪਤਵੰਤੇ ਸੱਜਣ ਮੌਜੂਦ ਸਨ। ਉਨ੍ਹਾਂ ਦੱਸਿਆ, ‘‘ਇਸ ਤਰ੍ਹਾਂ ਦੇ ਲਗਪਗ 100 ਨਵੇਂ ਪ੍ਰੀ-ਫੈਬਰੀਕੇਟਡ ਮੈਟੀਰੀਅਲ ਨਾਲ ਮਕਾਨ ਤਿਆਰ ਕਰਕੇ ਲੋੜਵੰਦਾਂ ਨੂੰ ਦਿੱਤੇ ਜਾਣਗੇ।

