DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੁੰਮਣ ਵੱਲੋਂ 60 ਲੱਖ ਦੀ ਲਾਗਤ ਵਾਲੇ ਬੋਰ ਦਾ ਉਦਘਾਟਨ

ਭਗਵਾਨ ਦਾਸ ਸੰਦਲ ਦਸੂਹਾ, 6 ਜੁਲਾਈ ਇੱਥੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵੱਲੋਂ ਪਿੰਡ ਜੰਡੌਰ ਵਿੱਚ ਨਵੇਂ ਸਿੰਜਾਈ ਬੋਰ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਨੇ ਕਿਹਾ ਕਿ 60 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਬੋਰ ਤੋਂ ਕਰੀਬ 100 ਏਕੜ ਜ਼ਮੀਨ...
  • fb
  • twitter
  • whatsapp
  • whatsapp
Advertisement

ਭਗਵਾਨ ਦਾਸ ਸੰਦਲ

ਦਸੂਹਾ, 6 ਜੁਲਾਈ

Advertisement

ਇੱਥੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵੱਲੋਂ ਪਿੰਡ ਜੰਡੌਰ ਵਿੱਚ ਨਵੇਂ ਸਿੰਜਾਈ ਬੋਰ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਨੇ ਕਿਹਾ ਕਿ 60 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਬੋਰ ਤੋਂ ਕਰੀਬ 100 ਏਕੜ ਜ਼ਮੀਨ ਨੂੰ ਪਾਣੀ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਿੰਜਾਈ ਪ੍ਰਾਜੈਕਟ ਨਾ ਸਿਰਫ਼ ਕਿਸਾਨਾਂ ਲਈ ਲਾਹੇਵੰਦ ਹੋਵੇਗਾ, ਸਗੋਂ ਪਿੰਡ ਦੇ ਆਰਥਿਕ ਵਿਕਾਸ ਲਈ ਵੀ ਮੀਲ ਪੱਥਰ ਸਾਬਤ ਹੋਵੇਗਾ। ਸ੍ਰੀ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨੀ ਪ੍ਰਫੁੱਲਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਸਿੰਜਾਈ ਬੋਰਾਂ ਅਤੇ ਨਹਿਰਾਂ ਰਾਹੀਂ ਪਾਣੀ ਪਹੁੰਚਾ ਕੇ ਸਰਕਾਰ ਨੇ ਕਿਸਾਨੀ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ।

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਕੇਪੀ ਸੰਧੂ, ਹਰਦੀਪ ਸਿੰਘ, ਸਰਪੰਚ ਬਲਕਾਰ ਸਿੰਘ ਪੰਨਵਾਂ, ਪ੍ਰਧਾਨ ਮਨਜੀਤ ਸਿੰਘ, ਪਰਮਜੀਤ ਸਿੰਘ, ਜਸਵੀਰ ਸਿੰਘ ਜੰਡੌਰ, ਸਰਪੰਚ ਗੁਰਪ੍ਰੀਤ ਕੌਰ, ਪੰਚ ਰਾਜਵੰਤ ਕੌਰ, ਸੂਬੇਦਾਰ ਮਨਜੀਤ ਸਿੰਘ, ਰਣਜੀਤ ਸਿੰਘ, ਨੰਬੜਦਾਰ ਸਤਿੰਦਰ ਸਿੰਘ ਗੋਲਡੀ, ਇਕਬਾਲ ਸਿੰਘ, ਹਰਮਿੰਦਰ ਸਿੰਘ, ਮਨਜੀਤ ਕੁਲਾਰ, ਏਕਮ ਜੰਡੌਰ, ਮਨਿੰਦਰ ਸਿੰਘ, ਭੁਪਿੰਦਰ ਸਿੰਘ, ਬਿੰਦਾ ਜੰਡੌਰ, ਰਿੰਕੂ ਜੰਡੌਰ ਤੇ ਮਨਦੀਪ ਸਿੰਘ ਟੋਨੀ ਆਦਿ ਮੌਜੂਦ ਸਨ।

Advertisement
×