DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਰਮਨੀ ਦੇ ਉਦਯੋਗਪਤੀ ਵੱਲੋਂ ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਦੌਰਾ

ਪੱਤਰ ਪ੍ਰੇਰਕ ਜਲੰਧਰ, 13 ਮਾਰਚ ਇੱਥੋਂ ਦੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਹੈਂਡ ਟੂਲ ਇੰਡਸਟਰੀ ਦੇ ਮਾਹਿਰ ਤੇ ਜਰਮਨੀ ਦੇ ਉਦਯੋਗਪਤੀ ਐਰਨੋ ਗਰਿਟ ਵਰਹੂਗ ਨੇ ਦੌਰਾ ਕੀਤਾ ਤੇ ਵਿਦਿਆਰਥੀਆਂ ਤੋਂ ਕਾਲਜ ਦੇ ਕੋਰਸਾਂ, ਸਿਲੇਬਸ ਤੇ ਪਲੇਸਮੈਂਟ ਬਾਰੇ ਜਾਣਕਾਰੀ ਲਈ। ਉਨ੍ਹਾਂ...
  • fb
  • twitter
  • whatsapp
  • whatsapp
featured-img featured-img
ਐਰਨੋ ਗਰਿਟ ਵਰਹੂਗ ਨੂੰ ਸਨਮਾਨਦੇ ਹੋਏ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਅਜੈ ਗੋਸਵਾਮੀ।
Advertisement
ਪੱਤਰ ਪ੍ਰੇਰਕ

ਜਲੰਧਰ, 13 ਮਾਰਚ

Advertisement

ਇੱਥੋਂ ਦੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਹੈਂਡ ਟੂਲ ਇੰਡਸਟਰੀ ਦੇ ਮਾਹਿਰ ਤੇ ਜਰਮਨੀ ਦੇ ਉਦਯੋਗਪਤੀ ਐਰਨੋ ਗਰਿਟ ਵਰਹੂਗ ਨੇ ਦੌਰਾ ਕੀਤਾ ਤੇ ਵਿਦਿਆਰਥੀਆਂ ਤੋਂ ਕਾਲਜ ਦੇ ਕੋਰਸਾਂ, ਸਿਲੇਬਸ ਤੇ ਪਲੇਸਮੈਂਟ ਬਾਰੇ ਜਾਣਕਾਰੀ ਲਈ। ਉਨ੍ਹਾਂ ਨਾਲ ਅਜੈ ਇੰਡਸਟਰੀਜ਼ ਦੇ ਮੁਖੀ ਤੇ ਡੀਏਵੀ ਕਾਲਜ ਮੈਨੇਜਮੈਂਟ ਕਮੇਟੀ ਦੇ ਸੈਕਟਰੀ ਅਜੇ ਗੋਸਵਾਸੀ ਵੀ ਸਨ ਜਿਨ੍ਹਾਂ ਦਾ ਸਵਾਗਤ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕੀਤਾ। ਐਰਨੋ ਗਰਿਟ ਵਰਹੂਗ ਨੇ ਕਾਲਜ ਦਾ ਇਨਫਰਾਸਟਰਕਚਰ ਵੀ ਦੇਖਿਆ। ਡਾ. ਜਗਰੂਪ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਕਾਲਜ 70 ਸਾਲ ਪੁਰਾਣਾ ਹੈ ਤੇ ਇੱਥੋਂ ਦੇ ਵਿਦਿਆਰਥੀ ਸਫ਼ਲ ਉੱਦਮੀ, ਚੀਫ਼ ਇੰਜਨੀਅਰ, ਐਸਆਈ ਤੇ ਹੋਰ ਉੱਚ ਉਹਦਿਆਂ ’ਤੇ ਕੰਮ ਕਰ ਰਹੇ ਹਨ। ਐਰਨੋ ਗਰਿਟ ਵਰਹੂਗ ਉਸ ਸਮੇਂ ਹੈਰਾਨ ਹੋ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਕਾਲਜ ਵਿੱਚੋਂ 40,000 ਤੋਂ ਵੱਧ ਵਿਦਿਆਰਥੀ ਪੜ੍ਹ ਚੁੱਕੇ ਹਨ। ਐਰਨੋ ਗਰਿਟ ਵਰਹੂਗ ਨੇ ਕਿਹਾ ਕਿ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਕਾਲਜ ਵਿੱਚ ਉੱਚ ਸਿੱਖਿਆ ਕੁਆਇਟੀ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਮਨੁੱਖੀ ਕਦਰਾਂ ਕੀਮਤਾਂ ਦੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।

Advertisement
×