ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹੈਰੋਇਨ ਤੇ ਅਸਲੇ ਸਣੇ ਗੈਂਗਸਟਰ ਗ੍ਰਿਫ਼ਤਾਰ

ਇੱਥੋਂ ਦੀ ਪੁਲੀਸ ਨੇ ਨਾਮੀ ਗੈਂਗਸਟਰ ਨੂੰ ਕਾਬੂ ਕਰਕੇ ਉਸ ਕੋਲੋਂ ਅਸਲਾ ਤੇ ਹੈਰੋਇਨ ਬਰਾਮਦ ਕੀਤੀ ਹੈ। ਐੱਸਪੀ ਡੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਲੱਲਾ ਪੁੱਤਰ ਜਗੀਰ ਸਿੰਘ ਵਾਸੀ ਮੱਟੀ ਮਲਕੋ ਸੁਲਤਾਨਵਿੰਡ ਅੰਮ੍ਰਿਤਸਰ,...
Advertisement
ਇੱਥੋਂ ਦੀ ਪੁਲੀਸ ਨੇ ਨਾਮੀ ਗੈਂਗਸਟਰ ਨੂੰ ਕਾਬੂ ਕਰਕੇ ਉਸ ਕੋਲੋਂ ਅਸਲਾ ਤੇ ਹੈਰੋਇਨ ਬਰਾਮਦ ਕੀਤੀ ਹੈ। ਐੱਸਪੀ ਡੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਲੱਲਾ ਪੁੱਤਰ ਜਗੀਰ ਸਿੰਘ ਵਾਸੀ ਮੱਟੀ ਮਲਕੋ ਸੁਲਤਾਨਵਿੰਡ ਅੰਮ੍ਰਿਤਸਰ, ਕਰਨਬੀਰ ਸਿੰਘ ਉਰਫ਼ ਪ੍ਰਿੰਸ ਪੁੱਤਰ ਬਲਰਾਜ ਸਿੰਘ ਵਾਸੀ ਕ੍ਰਿਸ਼ਨਾ ਕਾਲੋਨੀ ਤਰਨ ਤਾਰਨ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਦੇਸੀ ਪਿਸਤੌਲ ਸਮੇਤ ਮੈਗਜ਼ੀਨ, ਤਿੰਨ ਕਾਰਤੂਸ, 110 ਗ੍ਰਾਮ ਹੈਰੋਇਨ, ਆਈ-20 ਕਾਰ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਅੰਮ੍ਰਿਤਸਰ ਤੋਂ ਫੱਤੂਢੀਂਗਾ ਆ ਰਹੇ ਸਨ ਜਿੱਥੇ ਡੀਐੱਸਪੀ ਡੀ ਪਰਮਿੰਦਰ ਸਿੰਘ ਤੇ ਸੀਆਈਏ ਇੰਚਾਰਜ ਜਰਨੈਲ ਸਿੰਘ ਨੇ ਇਨ੍ਹਾਂ ਨੂੰ ਘੇਰਾ ਪਾ ਲਿਆ ਤੇ ਉਨ੍ਹਾਂ ਤਿੰਨ ਹਵਾਈ ਫ਼ਾਇਰ ਕੀਤੇ ਤੇ ਪਿੰਡ ਖੀਰਾਵਾਲੀ ਦੇ ਪਾਸ ਇੱਕ ਸਕੂਲ ਦੀ ਛੱਤ ’ਤੇ ਜਾ ਚੜ੍ਹੇ। ਛੱਤ ਤੋਂ ਛਾਲਾਂ ਮਾਰਨ ’ਤੇ ਮੁਲਜ਼ਮਾਂ ਦੇ ਸੱਟਾਂ ਵੀ ਲੱਗੀਆਂ, ਜਿਸ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਖਿਲਾਫ਼ ਕਈ ਮਾਮਲੇ ਦਰਜ ਹਨ।

 

Advertisement

Advertisement