ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਪ ਲੁੱਟਣ ਦੀ ਯੋਜਨਾ ਬਣਾਉਂਦਾ ਗਰੋਹ ਕਾਬੂ

ਫਗਵਾੜਾ (ਜਸਬੀਰ ਸਿੰਘ ਚਾਨਾ): ਇੱਥੇ ਇੱਕ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਇੱਕ ਗਰੋਹ ਦੇ ਚਾਰ ਵਿਅਕਤੀਆਂ ਨੂੰ ਰਾਵਲਪਿੰਡੀ ਪੁਲੀਸ ਨੇ ਕਾਬੂ ਕਰ ਕੇ ਇਨ੍ਹਾਂ ਪਾਸੋਂ ਹਥਿਆਰ ਬਰਾਮਦ ਕਰ ਕੇ ਆਈਪੀਸੀ ਦੀ ਧਾਰਾ 399, 402 ਤੇ ਆਰਮਜ਼ ਐਕਟ ਦੀ...
Advertisement

ਫਗਵਾੜਾ (ਜਸਬੀਰ ਸਿੰਘ ਚਾਨਾ): ਇੱਥੇ ਇੱਕ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਇੱਕ ਗਰੋਹ ਦੇ ਚਾਰ ਵਿਅਕਤੀਆਂ ਨੂੰ ਰਾਵਲਪਿੰਡੀ ਪੁਲੀਸ ਨੇ ਕਾਬੂ ਕਰ ਕੇ ਇਨ੍ਹਾਂ ਪਾਸੋਂ ਹਥਿਆਰ ਬਰਾਮਦ ਕਰ ਕੇ ਆਈਪੀਸੀ ਦੀ ਧਾਰਾ 399, 402 ਤੇ ਆਰਮਜ਼ ਐਕਟ ਦੀ ਧਾਰਾ 25-54-59 ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਚਓ ਰਾਵਲਪਿੰਡੀ ਊਸ਼ਾ ਰਾਣੀ ਨੇ ਦੱਸਿਆ ਕਿ ਪੁਲੀਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਭੋਗਪੁਰ ਗੁਰਦੁਆਰਾ ਸਾਹਬਿ ਪਾਸ ਪੈਂਦੇ ਜੰਗਲਾ ’ਚ ਬੈਠੇ ਹਨ ਤੇ ਹੁਸ਼ਿਆਰਪੁਰ ਰੋਡ ’ਤੇ ਪੈਂਦੇ ਇੱਕ ਪੰਪ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਪਾਰਟੀ ਨੇ ਕਾਰਵਾਈ ਕਰਦਿਆਂ ਮੌਕੇ ’ਤੇ ਪੁੱਜ ਕੇ ਗਰੋਹ ਨੂੰ ਕਾਬੂ ਕਰ ਕੇ ਇਨ੍ਹਾਂ ਪਾਸੋਂ ਹਥਿਆਰ ਬਰਾਮਦ ਕੀਤੇ ਹਨ। ਵਿਅਕਤੀਆਂ ਦੀ ਪਛਾਣ ਸੰਨੀ ਵਾਸੀ ਛੱਜ ਕਲੋਨੀ, ਅਮਨਦੀਪ ਸਿੰਘ ਵਾਸੀ ਮੁਹੱਲਾ ਗੋਬਿੰਦਪੁਰਾ, ਆਸ਼ਕ ਅਲੀ ਵਾਸੀ ਮੁਹੱਲਾ ਗੋਬਿੰਦਪੁਰਾ ਤੇ ਲਖਵਿੰਦਰ ਵਾਸੀ ਛੱਜ ਕਲੋਨੀ ਵਜੋਂ ਹੋਈ ਹੈ।

Advertisement
Advertisement
Tags :
ਕਾਬੂਗਰੋਹਬਣਾਉਂਦਾਯੋਜਨਾਲੁੱਟਣ