ਬੰਗਾ ਤੇ ਪਲਾਹੀ ਰੋਡ ਵਾਲੀਆਂ ਸੜਕਾਂ ਬਣਾਉਣ ਲਈ ਰਾਸ਼ੀ ਮਨਜ਼ੂਰ
ਇਥੋਂ ਦੇ ਬੰਗਾ ਰੋਡ ’ਤੇ ਪਲਾਹੀ ਰੋਡ ਦੀਆਂ ਟੁੱਟੀਆਂ ਸੜਕਾਂ ਨੂੰ ਮੁੜ ਬਣਾਉਣ ਲਈ ਪੰਜਾਬ ਸਰਕਾਰ ਨੇ ਰਾਸ਼ੀ ਮਨਜ਼ੂਰ ਕਰ ਦਿੱਤੀ ਹੈ। ਇਹ ਸੜਕਾਂ ਨਵੰਬਰ ਤੋਂ ਬਣਨੀਆ ਸ਼ੁਰੂ ਹੋ ਜਾਣਗੀਆਂ। ਇਹ ਜਾਣਕਾਰੀ ਦਿੰਦੇ ਹੋਏ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ...
ਇਥੋਂ ਦੇ ਬੰਗਾ ਰੋਡ ’ਤੇ ਪਲਾਹੀ ਰੋਡ ਦੀਆਂ ਟੁੱਟੀਆਂ ਸੜਕਾਂ ਨੂੰ ਮੁੜ ਬਣਾਉਣ ਲਈ ਪੰਜਾਬ ਸਰਕਾਰ ਨੇ ਰਾਸ਼ੀ ਮਨਜ਼ੂਰ ਕਰ ਦਿੱਤੀ ਹੈ। ਇਹ ਸੜਕਾਂ ਨਵੰਬਰ ਤੋਂ ਬਣਨੀਆ ਸ਼ੁਰੂ ਹੋ ਜਾਣਗੀਆਂ। ਇਹ ਜਾਣਕਾਰੀ ਦਿੰਦੇ ਹੋਏ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਤੇ ਸਥਾਨਕ ਹਲਕਾ ਇੰਚਾਰਜ ਹਰਜੀ ਮਾਨ ਨੇ ਦੱਸਿਆ ਕਿ ਬੰਗਾ ਰੋਡ ਸੜਕ ਲਈ 3 ਕਰੋੜ 88 ਲੱਖ ਤੇ ਪਲਾਹੀ ਰੋਡ ਸੜਕ ਲਈ ਕਰੀਬ ਡੇਢ ਕਰੋੜ ਰੁਪਏ ਦੀ ਰਾਸ਼ੀ ਸਰਕਾਰ ਨੇ ਮਨਜ਼ੂਰ ਕਰ ਦਿੱਤੀ ਹੈ। ਇਹ ਦੋਵੇਂ ਸੜਕਾ ਕਾਫ਼ੀ ਲੰਬੇਂ ਸਮੇਂ ਤੋਂ ਟੁੱਟੀਆ ਪਈਆਂ ਸਨ ਜਿਸ ਤੋਂ ਇਲਾਕੇ ਦੇ ਲੋਕ ਕਾਫ਼ੀ ਪ੍ਰੇਸ਼ਾਨ ਸਨ। ਜ਼ਿਕਰਯੋਗ ਹੈ ਕਿ ਇਸ ਸੜਕ ਨੂੰ ਬਣਾਉਣ ਨੂੰ ਲੈ ਕੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਕੋਲ ਲੋਕਾਂ ਨੇ ਮੰਗ ਚੁੱਕੀ ਸੀ ਤੇ ਕਿਹਾ ਕਿ ਸੀ ਕਿ ਇਸ ਸੜਕ ’ਤੇ ਰੋਜ਼ਾਨਾ ਹਾਦਸੇ ਵੀ ਵਾਪਰ ਰਹੇ ਹਨ। ਬੰਗਾ ਰੋਡ ’ਤੇ ਸ਼੍ਰੀ ਵਿਸ਼ਵਕਰਮਾ ਦੇ ਅਸਥਾਨ ’ਤੇ ਹੋਣ ਵਾਲੇ ਮੇਲੇ ਨੂੰ ਲੈ ਕੇ ਦੋ ਦਿਨ ਪਹਿਲਾ ਹੀ ਇਥੋਂ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਟੋਇਆਂ ’ਚ ਬਜਰੀ ਪੁਆ ਕੇ ਲੋਕਾਂ ਦੇ ਲੰਘਣ ਦਾ ਕੰਮ ਸੌਖਾ ਕੀਤਾ ਸੀ ਪਰ ਹੁਣ ਸਰਕਾਰ ਦੀ ਮਨਜ਼ੂਰੀ ਨਾਲ ਲੋਕ ਰਾਹਤ ਮਹਿਸੂਸ ਕਰਨਗੇ ਤੇ ਕਈ ਲੋਕਾਂ ਨੇ ਡਾ. ਚੱਬੇਵਾਲ ਦਾ ਧੰਨਵਾਦ ਕੀਤਾ। ਪਤਾ ਲੱਗਾ ਹੈ ਕਿ ਇਹ ਸੜਕਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮ ਦੇ ਸਬੰਧ ’ਚ ਮਨਜ਼ੂਰ ਕੀਤੀਆਂ ਗਈਆਂ ਹਨ ਇਸ ਸੜਕ ਤੋਂ ਹੀ ਨਗਰ ਕੀਰਤਨ ਨਿਕਲਣਗੇ।