ਫ਼ੌਜ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਠੱਗੀ; ਮਾਂ-ਪੁੱਤ ਸਣੇ ਤਿੰਨ ਖ਼ਿਲਾਫ਼ ਕੇਸ ਦਰਜ
ਹਾਜੀਪੁਰ ਪੁਲੀਸ ਨੇ ਫ਼ੌਜ ਵਿੱਚ ਭਰਤੀ ਕਰਵਾਉਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ਹੇਠ ਮਾਂ-ਪੁੱਤ ਸਣੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਲਕਸ਼ਮੀ ਦੇਵੀ ਪਤਨੀ ਸੁਖਵਿੰਦਰ ਸਿੰਘ ਵਾਸੀ ਹਾਜੀਪੁਰ ਦੇ ਬਿਆਨਾਂ...
Advertisement
ਹਾਜੀਪੁਰ ਪੁਲੀਸ ਨੇ ਫ਼ੌਜ ਵਿੱਚ ਭਰਤੀ ਕਰਵਾਉਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ਹੇਠ ਮਾਂ-ਪੁੱਤ ਸਣੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਲਕਸ਼ਮੀ ਦੇਵੀ ਪਤਨੀ ਸੁਖਵਿੰਦਰ ਸਿੰਘ ਵਾਸੀ ਹਾਜੀਪੁਰ ਦੇ ਬਿਆਨਾਂ ’ਤੇ ਤਨਿਸ਼ ਜਰਿਆਲ ਪੁੱਤਰ ਮੁਕੇਸ਼ ਕੁਮਾਰ, ਸੀਮਾ ਦੇਵੀ ਪਤਨੀ ਮੁਕੇਸ਼ ਕੁਮਾਰ ਵਾਸੀਆਨ ਰਣਸੋਤਾ ਥਾਣਾ ਹਾਜੀਪੁਰ ਅਤੇ ਗੌਰਵ ਕੁਮਾਰ ਪੁੱਤਰ ਰਾਮ ਕਰਨ ਸਿੰਘ ਵਾਸੀ ਯੁੱਧਾ ਜੱਟਾਂ ਯਮੁਨਾ ਨਗਰ ਹਰਿਆਣਾ ਖ਼ਿਲਾਫ਼ ਫ਼ੌਜ ਵਿਚ ਭਰਤੀ ਕਰਵਾਉਣ ਦੇ ਨਾਂ ’ਤੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੁਲਜ਼ਮ ਤਨਿਸ਼ ਜਰਿਆਲ ਅਤੇ ਸੀਮਾ ਦੇਵੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Advertisement
Advertisement