ਭਾਖੜੀਆਣਾ ਗੋਲੀਕਾਂਡ ਮੁਕਾਬਲੇ ’ਚ ਚਾਰ ਕਾਬੂ
ਇਥੋਂ ਦੇ ਪਿੰਡ ਭਾਖੜੀਆਣਾ ਦੇ ਇਕ ਵਿਅਕਤੀ ਨੂੰ ਜ਼ਖਮੀ ਕਰਨ ਦੇ ਮਾਮਲੇ ’ਚ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਉਕਤ ਵਿਅਕਤੀ ਨੇ 9 ਜੁਲਾਈ ਨੂੰ ਪਰਮਜੀਤ ਸਿੰਘ ਨੂੰ ਗੋਲੀਆਂ ਮਾਰ...
Advertisement
ਇਥੋਂ ਦੇ ਪਿੰਡ ਭਾਖੜੀਆਣਾ ਦੇ ਇਕ ਵਿਅਕਤੀ ਨੂੰ ਜ਼ਖਮੀ ਕਰਨ ਦੇ ਮਾਮਲੇ ’ਚ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਉਕਤ ਵਿਅਕਤੀ ਨੇ 9 ਜੁਲਾਈ ਨੂੰ ਪਰਮਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਪਰਮਿੰਦਰ ਸਿੰਘ ਉਰਫ ਰਾਜਾ ਵਾਸੀ ਸੁਲਤਾਨਵਿੰਡ ਰੋਡ ਅਮ੍ਰਿਤਸਰ, ਦਮਨਪ੍ਰੀਤ ਸਿੰਘ ਵਾਸੀ ਗੋਹਲਵੜ ਤਰਨ ਤਾਰਨ, ਗੁਰਜੀਤ ਸਿੰਘ ਉਰਫ ਜੀਤਾ ਵਾਸੀ ਝੀਤਾ ਕਲਾਂ ਚਾਟੀ ਵਿੰਡ ਅਮ੍ਰਿਤਸਰ , ਮਲਕ ਸਿੰਘ ਵਾਸੀ ਪਿੰਡ ਝੀਤਾ ਅਮ੍ਰਿਤਸਰ ਸ਼ਾਮਲ ਹਨ। ਮੁਲਜ਼ਮਾਂ ਕੋਲੋਂ ਪਿਸਤੌਲ 12 ਬੋਰ, 4 ਕਾਰਤੂਸ , ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਤੇ 4 ਫੋਨ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਇਹੀ ਸਪੱਸ਼ਟ ਹੋਇਆ ਹੈ ਕਿ ਇਨ੍ਹਾਂ ਦੇ ਪਰਿਵਾਰਾਂ ਦੀ ਜ਼ਮੀਨ ਦਾ ਝਗੜਾ ਹੈ, ਇਨ੍ਹਾਂ ਦੇ ਵਿਦੇਸ਼ ’ਚ ਬੈਠੇ ਕੁਝ ਵਿਅਕਤੀਆਂ ਨੇ ਉਕਤ ਵਿਅਕਤੀਆਂ ਤੋਂ ਇਹ ਕਾਰਾ ਕਰਵਾਇਆ ਹੈ, ਜਿਸ ਦੀ ਬਾਕੀ ਜਾਂਚ ਹੁਣ ਰਿਮਾਂਡ ਦੌਰਾਨ ਕੀਤੀ ਜਾਵੇਗੀ।
Advertisement
Advertisement