ਹੜ੍ਹਾਂ ਦੀ ਸਾਜ਼ਿਸ਼ ਬੇਨਕਾਬ ਕਰਨ ਲਈ ਵਿਦੇਸ਼ੀ ਸਿੱਖ ਅੱਗੇ ਆਉਣ: ਹਵਾਰਾ ਕਮੇਟੀ
ਹਵਾਰਾ ਕਮੇਟੀ ਨੇ ਕਿਹਾ ਪੰਜਾਬ ਦੇ ਮੌਜੂਦਾ ਹੜ੍ਹਾਂ ਦੇ ਸੰਕਟ ਨੂੰ ਕੁਦਰਤ ਦੀ ਮਾਰ ਕਹਿਣਾ ਸਿਆਣਪ ਨਹੀਂ। ਇਸ ਦੇ ਪਿੱਛੇ ਦੀ ਸਾਜ਼ਿਸ਼ ਬੇਨਕਾਬ ਕਰਨ ਲਈ ਵਿਦੇਸ਼ੀ ਸਿੱਖਾਂ ਨੂੰ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਹਵਾਰਾ ਕਮੇਟੀ ਦੇ...
Advertisement
ਹਵਾਰਾ ਕਮੇਟੀ ਨੇ ਕਿਹਾ ਪੰਜਾਬ ਦੇ ਮੌਜੂਦਾ ਹੜ੍ਹਾਂ ਦੇ ਸੰਕਟ ਨੂੰ ਕੁਦਰਤ ਦੀ ਮਾਰ ਕਹਿਣਾ ਸਿਆਣਪ ਨਹੀਂ। ਇਸ ਦੇ ਪਿੱਛੇ ਦੀ ਸਾਜ਼ਿਸ਼ ਬੇਨਕਾਬ ਕਰਨ ਲਈ ਵਿਦੇਸ਼ੀ ਸਿੱਖਾਂ ਨੂੰ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਹਵਾਰਾ ਕਮੇਟੀ ਦੇ ਆਗੂਆਂ ਬਾਪੂ ਗੁਰਚਰਨ ਸਿੰਘ ਅਤੇ ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਪੰਜਾਬ ਦੇ ਹੜ੍ਹਾਂ ਦੇ ਸੰਕਟ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਵੱਲੋਂ ਦਿੱਲੀ ਜੇਲ੍ਹ ਤੋਂ ਜਾਰੀ ਬਿਆਨ ਰਾਹੀਂ ਕਿਹਾ ਕਿ ਦਿੱਲੀ ਵਿੱਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਪੰਜਾਬ ਪ੍ਰਤੀ ਨਜ਼ਰੀਆ ਬਦਲਾਖੋਰੀ ਤੇ ਨਫ਼ਰਤ ਦਾ ਰਿਹਾ ਹੈ। ਉਨ੍ਹਾਂ ਵੱਡੇ ਕਿਸਾਨਾਂ ਨੂੰ ਗ਼ਰੀਬਾਂ ਦੀ ਮਦਦ ਦੀ ਅਪੀਲ ਕੀਤੀ ਹੈ।
Advertisement
Advertisement
×