ਫੂਡ ਸੇਫਟੀ ਟੀਮ ਵੱਲੋਂ ਦੇਸੀ ਘਿਓ ਦੇ ਗੁਦਾਮ ’ਤੇ ਛਾਪਾ
ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਖਾਨਪੁਰੀ ਗੇਟ ’ਚ ਦੇਸੀ ਘਿਓ ਦੇ ਗੁਦਾਮ ’ਤੇ ਛਾਪਾ ਮਾਰਿਆ ਗਿਆ। ਟੀਮ ਵਿੱਚ ਫੂਡ ਸੇਫ਼ਟੀ ਅਫ਼ਸਰ ਵਿਵੇਕ ਕੁਮਾਰ ਤੇ ਅਭਿਨਵ ਕੁਮਾਰ ਵੀ ਸ਼ਾਮਿਲ ਸਨ।...
Advertisement
ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਖਾਨਪੁਰੀ ਗੇਟ ’ਚ ਦੇਸੀ ਘਿਓ ਦੇ ਗੁਦਾਮ ’ਤੇ ਛਾਪਾ ਮਾਰਿਆ ਗਿਆ। ਟੀਮ ਵਿੱਚ ਫੂਡ ਸੇਫ਼ਟੀ ਅਫ਼ਸਰ ਵਿਵੇਕ ਕੁਮਾਰ ਤੇ ਅਭਿਨਵ ਕੁਮਾਰ ਵੀ ਸ਼ਾਮਿਲ ਸਨ। ਇਸ ਦੌਰਾਨ ਟੀਮ ਵੱਲੋਂ 250 ਲਿਟਰ ਦੇ ਕਰੀਬ ਦੇਸੀ ਘਿਓ ਬਰਾਮਦ ਕੀਤਾ ਗਿਆ। ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਕਰੀਬ 100 ਲਿਟਰ ਘਿਓ ਜਿਸ ਦਾ ਨਮੂਨਾ ਫ਼ੇਲ੍ਹ ਪਾਇਆ ਗਿਆ ਸੀ, ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਕਰੀਬ 150 ਲਿਟਰ ਦੇ ਦੇਸੀ ਘਿਓ ਸ਼ੱਕ ਦੇ ਆਧਾਰ ’ਤੇ ਕਬਜ਼ੇ ਵਿੱਚ ਲਿਆ ਗਿਆ ਹੈ। ਇਸ ਦਾ ਨਮੂਨਾ ਜਾਂਚ ਵਾਸਤੇ ਲੈਬ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ। ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਗੋਦਾਮ ਮਾਲਕ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
Advertisement
Advertisement
×