ਸ਼ਾਹਕੋਟ ਵਿੱਚ ਮੀਂਹ ਨਾਲ ਜਲਥਲ
ਪਿਛਲੇ ਇਕ ਹਫਤੇ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਇਲਾਕੇ ਨੂੰ ਪੂਰੀ ਤਰ੍ਹਾ ਜਲਥਲ ਕਰ ਦਿੱਤਾ ਹੈ। ਸੋਮਵਾਰ ਤੋਂ ਲੈ ਕੇ ਅੱਜ ਤੱਕ ਤਿੰਨ ਦਿਨ ਹੋਈ ਭਾਰੀ ਵਰਖਾ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਸਥਾਨਕ ਕਸਬੇ ਵਿਚ ਨਾਲੀਆਂ...
Advertisement
ਪਿਛਲੇ ਇਕ ਹਫਤੇ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਇਲਾਕੇ ਨੂੰ ਪੂਰੀ ਤਰ੍ਹਾ ਜਲਥਲ ਕਰ ਦਿੱਤਾ ਹੈ। ਸੋਮਵਾਰ ਤੋਂ ਲੈ ਕੇ ਅੱਜ ਤੱਕ ਤਿੰਨ ਦਿਨ ਹੋਈ ਭਾਰੀ ਵਰਖਾ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਸਥਾਨਕ ਕਸਬੇ ਵਿਚ ਨਾਲੀਆਂ ਦਾ ਪਾਣੀ ਓਵਰਫਲੋਅ ਹੋ ਕੇ ਕਸਬਾ ਵਾਸੀਆਂ ਦੀਆਂ ਦੁਕਾਨਾਂ ਤੇ ਘਰਾਂ ਅੰਦਰ ਦਾਖ਼ਲ ਹੋ ਰਿਹਾ ਹੈ। ਸਬਜ਼ੀ ਮੰਡੀ, ਸ਼ਮਸ਼ਾਨਘਾਟ ਦੇ ਨਜ਼ਦੀਕ ਮੁਹੱਲੇ, ਜੈਨ ਕਲੋਨੀ, ਸੇਵਾ ਕੇਂਦਰ ਤੇ ਪਟਵਾਰਖਾਨੇ ਨੂੰ ਜਾਂਦੇ ਰਸਤੇ, ਬੱਸ ਅੱਡੇ ਦੇ ਨਜ਼ਦੀਕ ਅਤੇ ਕਈ ਹੋਰ ਮੁਹੱਲਿਆਂ ਵਿਚੋਂ ਲੰਘਣਾ ਮੁਸ਼ਕਲ ਹੋ ਗਿਆ ਹੈ। ਇਸੇ ਤਰ੍ਹਾਂ ਪਿੰਡਾਂ ਦੀਆਂ ਸੰਪਰਕ ਸੜਕਾਂ, ਨੀਵੀਆਂ ਥਾਵਾਂ ਅਤੇ ਖੇਤ ਪਾਣੀ ਨਾਲ ਭਰ ਗਏ ਹਨ। ਪੈਦਲ ਚੱਲਣ ਵਾਲੇ ਅਤੇ ਦੋ ਪਹੀਆਂ ਵਾਹਨ ਚਾਲਕਾਂ ਨੂੰ ਕਈ ਦਿੱਕਤਾਂ ਦਾ ਸ਼ਾਹਮਣਾ ਕਰਨਾ ਪੈ ਰਿਹਾ ਹੈ।
Advertisement
Advertisement