ਬਿਜਲੀ ਚੋਰੀ ਕਰਨ ਦੇ ਦੋਸ਼ ਹੇਠ ਸਾਢੇ ਨੌਂ ਲੱਖ ਰੁਪਏ ਜੁਰਮਾਨਾ
ਪੱਤਰ ਪ੍ਰੇਰਕ ਜਲੰਧਰ, 13 ਜੂਨ ਪਿਛਲੇ ਦਿਨੀਂ ਆਦਮਪੁਰ ਏਰੀਏ ਅੰਦਰ ਇਨਫੋਰਸਮੈਂਟ ਜਲੰਧਰ ਦੀ ਸਕੁਐਡ-3 ਵਲੋਂ ਕੀਤੀ ਗਈ ਅਚਨਚੇਤ ਛਾਪੇਮਾਰੀ ਦੌਰਾਨ ਇੱਕ ਫਾਸਟ-ਫੂਡ ਰੈਸਟੋਰੈਂਟ ਨੂੰ ਮੀਟਰ ਨਾਲ ਛੇੜ-ਛਾੜ ਕਰਕੇ ਬਿਜਲੀ ਚੋਰੀ ਕਰਦੇ ਫੜਿਆ ਗਿਆ। ਇਸ ਰੈਸਟੋਰੈਂਟ ਵਲੋਂ 32 ਕਿਲੋ ਵਾਟ ਦਾ...
Advertisement
ਪੱਤਰ ਪ੍ਰੇਰਕ
ਜਲੰਧਰ, 13 ਜੂਨ
Advertisement
ਪਿਛਲੇ ਦਿਨੀਂ ਆਦਮਪੁਰ ਏਰੀਏ ਅੰਦਰ ਇਨਫੋਰਸਮੈਂਟ ਜਲੰਧਰ ਦੀ ਸਕੁਐਡ-3 ਵਲੋਂ ਕੀਤੀ ਗਈ ਅਚਨਚੇਤ ਛਾਪੇਮਾਰੀ ਦੌਰਾਨ ਇੱਕ ਫਾਸਟ-ਫੂਡ ਰੈਸਟੋਰੈਂਟ ਨੂੰ ਮੀਟਰ ਨਾਲ ਛੇੜ-ਛਾੜ ਕਰਕੇ ਬਿਜਲੀ ਚੋਰੀ ਕਰਦੇ ਫੜਿਆ ਗਿਆ। ਇਸ ਰੈਸਟੋਰੈਂਟ ਵਲੋਂ 32 ਕਿਲੋ ਵਾਟ ਦਾ ਵਪਾਰਕ ਕੈਟਾਗਰੀ ਅਧੀਨ ਕੁਨੈਕਸ਼ਨ ਲਿਆ ਪਾਇਆ ਗਿਆ ਅਤੇ ਖਪਤਕਾਰ ਦੇ ਅਹਾਤੇ ਉਪਰ ਐਲ.ਟੀ/ਸੀ.ਟੀ ਮੀਟਰ ਲੱਗਿਆ ਪਾਇਆ ਗਿਆ। ਬਿਜਲੀ ਮੀਟਰ ਦੀ ਚੈਕਿੰਗ ਦੌਰਾਨ ਮੀਟਰ ਉਪਰ ਦੋ ਨੰਬਰ ਫੇਜ਼ਾਂ ਦਾ ਕਰੰਟ ਮੀਟਰ ਉਪਰ ਜ਼ੀਰੋ ਰਿਕਾਰਡ ਹੁੰਦਾ ਪਾਇਆ ਗਿਆ ਜਦ ਕਿ ਇਹਨਾਂ ਦੋਵਾਂ ਫੇਜ਼ਾਂ ਉਪਰ ਖਪਤਕਾਰ ਦਾ ਲੋਡ ਚੱਲ ਰਿਹਾ ਸੀ ਅਤੇ ਕਲੈਂਪ ਮੀਟਰ ਨਾਲ ਚੈੱਕ ਕਰਨ ’ਤੇ ਲਗਪਗ 10 ਐਂਪੀਅਰ ਕਰੰਟ ਚਲਦਾ ਪਾਇਆ ਗਿਆ। ਇਸ ਦੌਰਾਨ ਖਪਤਕਾਰ ਦੇ ਰੈਸਟੋਰੈਂਟ ਦਾ 24.69 ਕਿ.ਵਾ ਲੋਡ ਚਲਦਾ ਪਾਇਆ ਗਿਆ। ਇਸ ਗਲਤੀ ਲਈ 7.82 ਲੱਖ ਰੁਪਏ ਬਿਜਲੀ ਚੋਰੀ ਜੁਰਮਾਨਾ ਕੀਤਾ ਅਤੇ 1,60,000/- ਰੁਪਏ ਕੰਪਾਉਂਡਿੰਗ ਚਾਰਜਿਜ਼ ਵਜੋਂ ਚਾਰਜ ਕਰਦੇ ਹੋਏ ਕੁੱਲ 9.42 ਲੱਖ ਰੁਪਏ ਜੁਰਮਾਨਾ ਲਾਇਆ ਗਿਆ।
Advertisement